Bulleh Shah ਬੁੱਲੇ ਸ਼ਾਹ - ਰਾਤੀਂ ਜਾਗੇਂ ਕਰੇਂ ਇਬਾਦਤ
ਰਾਤੀਂ ਜਾਗੇਂ ਕਰੇਂ ਇਬਾਦਤ
ਰਾਤੀਂ ਜਾਗਣ ਕੁੱਤੇ
ਤੈਥੋਂ ੳਤੇ
ਭੋਂਕਣੋਂ ਬੰਦ ਮੂਲ ਨਾ ਹੁੰਦੇ
ਜਾ ਰੜੀ ਤੇ ਸੁੱਤੇ
ਤੈਥੋਂ ਉੱਤੇ
ਖ਼ਸਮ ਆਪਣੇ ਦਾ ਦਰ ਨਾ ਛੱਡਦੇ
ਭਾਂਵੇਂ ਵੱਜਣ ਜੁੱਤੇ
ਤੈਥੋਂ ਉੱਤੇ
ਬੁਲ੍ਹੇ ਸ਼ਾਹ ਕੋਈ ਰਖ਼ਤ ਵਿਹਾਜ ਲੈ
ਬਾਜ਼ੀ ਲੈ ਗਏ ਕੁੱਤੇ
ਤੈਥੋਂ ਉੱਤੇ
ਔਖੇ ਲਫ਼ਜ਼ਾਂ ਦੇ ਮਾਅਨੇ
ਰੜੀ। ਖੁੱਲਾ ਮੈਦਾਨ
ਖ਼ਸਮ। ਮਾਲਿਕ
ਰਖ਼ਤ। ਸਾਮਾਨ
ਵਿਹਾਜ। ਖ਼ਰੀਦਣਾBulleh Shah ਬੁੱਲੇ ਸ਼ਾਹ - ਰਾਤੀਂ ਜਾਗੇਂ ਕਰੇਂ ਇਬਾਦਤ
0 comments:
Post a Comment