Kavi ਕਵੀ >> Bulleh Shah ਬੁੱਲੇ ਸ਼ਾਹ >> ਮਾਟੀ
ਮਾਟੀ
ਮਾਟੀ ਕੁਦਮ ਕਰੇਂਦੀ ਯਾਰ
ਵਹ ਵਾਹ ਮਾਟੀ ਦੀ ਗੁਲਜ਼ਾਰ
ਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਅਸਵਾਰ
ਮਾਟੀ ਮਾਟੀ ਨੂੰ ਦੋੜਾਵੇ, ਮਾਟੀ ਦਾ ਖੜਕਾਰ
ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ
ਜਿਸ ਮਾਟੀ ਪਰ ਬਹੁਤੀ ਮਾਟੀ, ਸੋ ਮਾਟੀ ਹੰਕਾਰ
ਮਾਟੀ ਬਾਗ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰ
ਮਾਟੀ ਮਾਟੀ ਨੂੰ ਦੇਖਣ ਆਈ, ਮਾਟੀ ਦੀ ਏ ਬਹਾਰ
ਹੱਸ ਖੇਡ ਫ਼ਿਰ ਮਾਟੀ ਹੋਵੇ, ਪੈਂਦੀ ਪਾਉਂ ਪਸਾਰ
ਬੁੱਲਾ ਜੇ ਇਹ ਬੁਝਾਰਤ ਬੁੱਝੇ, ਤਾਂ ਲਾਹਿ ਸਿਰੋਂ ਭੁਇੰ ਮਾਰ
0 comments:
Post a Comment