Nasibpura

Monday, January 1, 2018

ਹੀਰਾ ਜਨਮ ਕਿਉਂ ਮਿੱਟੀ "ਚ ਮਿਲਾਵੇਂ (ਸਚਖੰਡ ਦਾ ਸੰਦੇਸ਼ਾ ਭਾਗ-7)

ਹੀਰਾ ਜਨਮ ਕਿਉਂ ਮਿੱਟੀ "ਚ ਮਿਲਾਵੇਂ
ਸਚਖੰਡ ਦਾ ਸੰਦੇਸ਼ਾ ਭਾਗ-7

(ਸ਼ਬਦ ਨੰ:114)
ਹੀਰਾ ਜਨਮ ਕਿਉਂ ਮਿੱਟੀ...
ਤਰਜ਼:- ਨੀ ਓ ਆ ਗਿਆ ਜਿਹਨੂੰ ਸੀ ਲੋੜ ਤੇਰੀ...
ਟੇਕ:- ਹੀਰਾ ਜਨਮ ਕਿਉਂ ਮਿੱਟੀ "ਚ ਮਿਲਾਵੇਂ,
ਇਹ  ਬਾਰ-ਬਾਰ   ਹੱਥ   ਨਾ   ਆਵੇ |
1. ਦੁਰਲਭ ਜਨਮ ਹੈ ਮਿਲਿਆ ਹੀਰਾ |
ਕਦਰ ਨਾ ਪਾਵੇਂ ਇਸ  ਦੀ ਵੀਰਾ |
ਹੱਥੋਂ ਚਲਾ ਗਿਆ ਫਿਰ ਪਛਤਾਵੇਂ, ਇਹ ਬਾਰ ਬਾਰ...
2. ਰੱਬ ਦੇ ਮਿਲਣ   ਦੀ  ਇਹ  ਹੈ ਵਾਰੀ |
ਖਾਣ-ਸੌਣ, ਕੰਮਾਂ ਵਿੱਚ ਜਾਵੇਂ ਗੁਜ਼ਾਰੀ |
ਵਾਂਗ ਪਸ਼ੂਆਂ ਦੇ ਇਸਨੂੰ ਗਵਾਵੇਂ | ਇਹ ਬਾਰ-ਬਾਰ...
3. ਭੋਗ ਚੁਰਾਸੀ ਜਨਮ ਹੈ ਮਿਲਿਆ,
ਸਦੀਆਂ ਮਗਰੋਂ ਫੂਲ ਹੈ ਖਿਲਿਆ |
ਕਿਉਂ ਤੂੰ ਵਿਸ਼ਿਆਂ-ਵਿਕਾਰਾਂ "ਚ ਗਵਾਵੇਂ, ਇਹ ਬਾਰ ਬਾਰ...
4. ਮਾਨਸ ਜਨਮ ਦੀ ਕਦਰ ਹੈ  ਪਾਣਾ |
ਜਨਮ-ਮਰਨ ਦਾ  ਚੱਕਰ  ਮੁਕਾਣਾ |
ਜਨਮ"ਚ ਨਾਮ ਧਿਆਵੇਂ, ਇਹ ਬਾਰ ਬਾਰ...
5. ਸਵਾਸਾਂ ਦੀ ਪੰੂਜੀ ਗਿਣ ਕੇ ਲਿਆਇਆ |
ਸੱਚ ਦਾ ਵਪਾਰੀ  ਬਣ  ਕੇ  ਆਇਆ |
ਪੰੂਜੀ ਝੂਠੇ ਸੌਦਿਆਂ ਦੇ ਵਿੱਚ ਲਾਵੇਂ, ਇਹ ਬਾਰ ਬਾਰ...
6. ਅੱਜ ਦਾ ਕੰਮ ਨਾ ਕੱਲ "ਤੇ ਪਾਵੀਂ |
ਅੱਜ ਦਾ ਕੰਮ ਹੁਣੇ ਕਰ ਕੇ ਜਾਵੀਂ |
ਰਹਿੰਦੀ ਉਮਰ ਨੂੰ ਲੇਖੇ ਵਿੱਚ ਲਾਵੇਂ, ਇਹ ਬਾਰ-ਬਾਰ...
7. ਬਾਰ-ਬਾਰ ਕਹਿਣ 0ਸ਼ਾਹ ਸਤਿਨਾਮ ਜੀ# ਪੁਕਾਰ ਕੇ |
ਜਨਮ ਦੀ ਬਾਜ਼ੀ ਭਾਈ ਜਾਣਾ ਨਾ  ਹਾਰ  ਕੇ |
ਸੁਣ ਕੇ ਬਚਨ ਤੇ ਅਮਲ ਕਮਾਵੇਂ, ਇਹ ਬਾਰ ਬਾਰ... | |

ਹੀਰਾ ਜਨਮ ਕਿਉਂ ਮਿੱਟੀ "ਚ ਮਿਲਾਵੇਂ
ਸਚਖੰਡ ਦਾ ਸੰਦੇਸ਼ਾ ਭਾਗ-7

Share:

0 comments:

Post a Comment

Latest Reviews

Powered by Blogger.

About me

Anything Submit Forum

Name

Email *

Message *

Search This Blog

Blog Archive

Popular Posts

Blog Archive

Blogger templates

captain_jack_sparrow___vectorHello, my name is Er Balvinder Singh .
Learn More →