Nasibpura

Monday, January 1, 2018

ਨਸੀਬਪੁਰਾ

ਨਸੀਬਪੁਰਾ

ਨਸੀਬਪੁਰਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿੱਚ ਸਥਿਤ ਪਿੰਡ ਹੈ। ਇਹ ਵੈਬਸਾਈਟ ਦਾ ਨਾਂ ਮੇਰੇ ਪਿੰਡ ਦੇ ਨਾਂ ਨੂੰ ਸਮਰਪਿਤ ਹੈ । ਨਸੀਬਪੁਰਾ ਨਾਂ ਪਿੱਛੇ ਵੀ ਬੜੀ ਰੋਚਕ ਕਹਾਣੀ ਹੈ। ਦਰਅਸਲ ਇਸ ਪਿੰਡ ਦਾ ਪੁਰਾਣਾ ਜਾਂ ਪਹਿਲਾਂ ਨਾਂ ਕੈਲੇ ਵਾਂਦਰ ਸੀ ਜੋ ਕਿ ਸਾਇਦ ਕਿਸੇ  ਪੁਰਾਣੇ ਮੂਲ ਜਾਂ ਪਹਿਲੇ ਵਸਨੀਕ ਦਾ ਨਾਂ ਜਾਪਦਾ ਹੈ। ਇਹ ਪਿੰਡ ਮਾਲਵੇ ਦਾ ਬੜਾ ਮਸਹੂਰ ਪਿੰਡ ਸੀ। ਇਹ ਕੋਟ ਸ਼ਮੀਰ ਪਿੰਡ ਕੋਲ ਸਥਿਤ ਹੈ। ਉਸ ਵੇਲੇ ਇਸ ਪਿੰਡ ਨੂੰ ਕਾਲੇ ਬਾਦਰ ਵਰਗੇ ਵਿਗੜੇ ਹੋਏ ਨਾਮ ਨਾਲ ਵੀ ਜਾਣਿਆ ਜਾਂਦਾ ਸੀ । 1970-80 ਦੇ ਦਹਾਕੇ ਵਿੱਚ ਇਸ ਪਿੰਡ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਸੰਤ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇੱਥੋਂ ਦੇ ਪ੍ਰੇਮੀਆ ਦੇ ਸੇਵਾ ਤੇ ਪ੍ਰੇਮ ਭਾਵ ਤੋਂ ਖੁਸ਼ ਹੋ ਕੇ ਬਚਨ ਭਰਮਾਏ ਕਿ ਭਾਈ ਤੁਸੀ ਕਾਲੇ ਬਾਂਦਰ ਨਹੀ ਸਗੋਂ ਬੱਗੇ ਬਾਂਦਰ ਹੋ, ਤੁਸੀ ਪ੍ਰਮਾਤਮਾ ਦੇ ਬਹੁਤ ਪਿਆਰੇ ਤੇ ਨਸੀਬਾਂ ਵਾਲੇ ਹੋ । ਇੰਹ ਪਿੰਡ ਬਹੁਤ ਨਸੀਬਾਂ ਵਾਲਾ ਹੈ ਸੋਂ ਇਸ ਪਿੰਡ ਦਾ ਨਾਂ ਭਾਈ ਅਸੀ ਅੱਜ ਤੋ ਨਸੀਬਪੁਰਾ ਰੱਖਦੇ ਹਾਂ। ਤੇ ਉਸ ਦਿਨ ਤੋਂ ਇਹ ਪਿੰਡ ਨਸੀਬਪੁਰਾ ਦੇ ਨਾਂ ਨਾਲ ਮਸ਼ਹੂਰ ਹੋਇਆ। ਤੇ ਅੱਜ ਸਰਕਾਰੀ ਰਿਕਾਰਡ ਵਿੱਚ ਵੀ ਇਸ ਪਿੰਡ ਦਾ ਨਾਂ ਨਸੀਬਪੁਰਾ ਦਰਜ਼ ਹੈ। ਧੰਨਵਾਦ
ਇੰਜ. ਬਲਵਿੰਦਰ ਸਿੰਘ ਨਸੀਬਪੁਰੀਆ

Share:

0 comments:

Post a Comment

Latest Reviews

Powered by Blogger.

About me

Anything Submit Forum

Name

Email *

Message *

Search This Blog

Blog Archive

Popular Posts

Blog Archive

Blogger templates

captain_jack_sparrow___vectorHello, my name is Er Balvinder Singh .
Learn More →