Nasibpura

Test slide 1 title

Welcome to Nasibpura.Blogspot.Com No. 1 Technical Blog.

Test Slide 2 All Satellite Updates

All Satellite Updates All DTH Updates.

Test slide 3 title Movies

All Bollywood And Hollywood Movies Info .

Test Slide 4

All Punjabi, Hindi And English Music Updates.

Test slide 5 Exclusive

All Exclusive Computer Tips, Softwares, Apps, Lyrics And Much More.

Showing posts with label Gurbani. Show all posts
Showing posts with label Gurbani. Show all posts

Monday, October 5, 2020

Koi Nau Na Jaane Mera ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥

Koi Nau Na Jaane Mera
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥

ਆਸਾ ਮਹਲਾ ੫ ॥
ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ॥ ਅਵਰੁ ਨ ਕੋਊ ਦੂਜਾ ਸੂਝੈ ਸਾਚੇ ਅਲਖ ਅਭੇਵਾ ॥੧॥
ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥
ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥੧॥ ਰਹਾਉ ॥
ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥
ਜਿਸੁ ਜਨ ਊਪਰਿ ਤੇਰੀ ਕਿਰਪਾ ਤਿਸ ਕਉ ਬਿਪੁ ਨ ਕੋਊ ਭਾਖੈ ॥੨॥
ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ ॥
ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥੩॥
ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥੪॥੧੦॥੪੯॥ 
{ਪੰਨਾ 383}

Share:

Keh Ravidas Sabhe Jag Luteya ਕਹਿ ਰਵਿਦਾਸ ਸਭੈ ਜਗੁ ਲੂਟਿਆ Gurbani Sabad

ਕਹਿ ਰਵਿਦਾਸ ਸਭੈ ਜਗੁ ਲੂਟਿਆ ॥
ਹਮ ਤਉ ਏਕ ਰਾਮੁ ਕਹਿ ਛੂਟਿਆ ॥

ਊਚੇ ਮੰਦਰ ਸਾਲ ਰਸੋਈ

ਊਚੇ ਮੰਦਰ ਸਾਲ ਰਸੋਈ ॥
ਏਕ ਘਰੀ ਫੁਨਿ ਰਹਨੁ ਨ ਹੋਈ ॥1॥
ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥
ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥1॥ਰਹਾਉ॥
ਭਾਈ ਬੰਧ ਕੁਟੰਬ ਸਹੇਰਾ ॥
ਓਇ ਭੀ ਲਾਗੇ ਕਾਢੁ ਸਵੇਰਾ ॥2॥
ਘਰ ਕੀ ਨਾਰਿ ਉਰਹਿ ਤਨ ਲਾਗੀ ॥
ਉਹ ਤਉ ਭੂਤੁ ਭੂਤੁ ਕਰਿ ਭਾਗੀ ॥3॥
ਕਹਿ ਰਵਿਦਾਸ ਸਭੈ ਜਗੁ ਲੂਟਿਆ ॥
ਹਮ ਤਉ ਏਕ ਰਾਮੁ ਕਹਿ ਛੂਟਿਆ ॥4॥3॥794॥

Share:

Sunday, October 4, 2020

Deho Daras Sukh Daateya - Lyrics - ਦੇਹੁ ਦਰਸੁ ਸੁਖਦਾਤਿਆ

ਦੇਹੁ ਦਰਸੁ ਸੁਖਦਾਤਿਆ

ਦੇਹੁ ਦਰਸੁ ਸੁਖਦਾਤਿਆ
ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥ (74-6)
dayh daras sukh-daati-aa mai gal vich laihu milaa-ay jee-o. ||15||
Grant me the Blessed Vision of Your Darshan, O Giver of Peace. Please, take me into Your Embrace. ||15||

ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥
ਦੇ ਕੰਨੁ ਸੁਣਹੁ ਅਰਦਾਸਿ ਜੀਉ ॥
ਠੋਕਿ ਵਜਾਇ ਸਭ ਡਿਠੀਆ
ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥ ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥
ਬੋਲਾਇਆ ਬੋਲੀ ਖਸਮ ਦਾ ॥
ਬਹੁ ਮਾਣੁ ਕੀਆ ਤੁਧੁ ਉਪਰੇ
ਤੂੰ ਆਪੇ ਪਾਇਹਿ ਥਾਇ ਜੀਉ ॥੧੪॥
ਤੇਰਿਆ ਭਗਤਾ ਭੁਖ ਸਦ ਤੇਰੀਆ ॥
ਹਰਿ ਲੋਚਾ ਪੂਰਨ ਮੇਰੀਆ ॥
ਦੇਹੁ ਦਰਸੁ ਸੁਖਦਾਤਿਆ
ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥
ਤੁਧੁ ਜੇਵਡੁ ਅਵਰੁ ਨ ਭਾਲਿਆ ॥
ਤੂੰ ਦੀਪ ਲੋਅ ਪਇਆਲਿਆ ॥
ਤੂੰ ਥਾਨਿ ਥਨੰਤਰਿ ਰਵਿ ਰਹਿਆ
ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥ {ਪੰਨਾ 74}

Share:

BAHUT PHER PYE KIRPAN KOU ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥

BAHUT PHER PYE KIRPAN KOU

ਰਾਗੁ ਧਨਾਸਿਰੀ ਮਹਲਾ ੩ ਘਰੁ ੪    
ੴ ਸਤਿਗੁਰ ਪ੍ਰਸਾਦਿ ॥
ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥
ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥
ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥
ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥
ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥
ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥
ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥
ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥ 
{ਪੰਨਾ 666}

Share:

HUM SAR DEEN DAYAL NA TUM SAR ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ

HUM SAR DEEN DAYAL NA TUM SAR
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ

ਧਨਾਸਰੀ ਭਗਤ / ਸ੍ਰੀ ਗੁਰੂ ਰਵਿਦਾਸ ਜੀ ਕੀ   
 
ੴ ਸਤਿਗੁਰ ਪ੍ਰਸਾਦਿ ॥
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ
ਅਬ ਪਤੀਆਰੁ ਕਿਆ ਕੀਜੈ ॥
ਬਚਨੀ ਤੋਰ ਮੋਰ ਮਨੁ ਮਾਨੈ
ਜਨ ਕਉ ਪੂਰਨੁ ਦੀਜੈ ॥੧॥
ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥
ਕਾਰਨ ਕਵਨ ਅਬੋਲ ॥ ਰਹਾਉ ॥
ਬਹੁਤ ਜਨਮ ਬਿਛੁਰੇ ਥੇ ਮਾਧਉ
ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥
ਕਹਿ ਰਵਿਦਾਸ ਆਸ ਲਗਿ ਜੀਵਉ
ਚਿਰ ਭਇਓ ਦਰਸਨੁ ਦੇਖੇ ॥੨॥੧॥ 
{ਪੰਨਾ 694}


ਧਨਾਸਰੀ ਭਗਤ / ਸ੍ਰੀ ਗੁਰੂ ਰਵਿਦਾਸ ਜੀ ਕੀ   (694-6)
Dhanaasree bhagat ravidaas jee kee
Dhanaasaree, Devotee Ravi Daas Jee:

 ਸਤਿਗੁਰ ਪ੍ਰਸਾਦਿ ॥  (694-6)
ik-oaNkaar satgur parsaad.
One Universal Creator God. By The Grace Of The True Guru:

ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ 

ਅਬ ਪਤੀਆਰੁ ਕਿਆ ਕੀਜੈ ॥ (694-7)
ham sar deen da-i-aal na tum sar ab patee-aar ki-aa keejai.
There is none as forlorn as I am, and none as Compassionate as You; what need is there to test us now?

ਬਚਨੀ ਤੋਰ ਮੋਰ ਮਨੁ ਮਾਨੈ 

ਜਨ ਕਉ ਪੂਰਨੁ ਦੀਜੈ ॥੧॥ ]1] (694-7)
bachnee tor mor man maanai jan ka-o pooran deejai. ||1||
May my mind surrender to Your Word; please, bless Your humble servant with this perfection. ||1||

ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥(694-8)
ha-o bal bal jaa-o rama-ee-aa kaarnay.
I am a sacrifice, a sacrifice to the Lord.

ਕਾਰਨ ਕਵਨ ਅਬੋਲ ॥ ਰਹਾਉ ॥  (694-8)
kaaran kavan abol. rahaa-o.
O Lord, why are You silent? ||Pause||

ਬਹੁਤ ਜਨਮ ਬਿਛੁਰੇ ਥੇ ਮਾਧਉ 

ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥  (694-8)
bahut janam bichhuray thay maaDha-o ih janam tumHaaray laykhay.
For so many incarnations, I have been separated from You, Lord; I dedicate this life to You.

ਕਹਿ ਰਵਿਦਾਸ ਆਸ ਲਗਿ ਜੀਵਉ 

ਚਿਰ ਭਇਓ ਦਰਸਨੁ ਦੇਖੇ ॥੨॥੧॥  (694-9)
kahi ravidaas aas lag jeeva-o chir bha-i-o darsan daykhay. ||2||1||
Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1||


Share:

tu mera rakha sabni thai gurbani

tu mera rakha sabni thai gurbani
ਤੂੰ ਮੇਰਾ ਰਾਖਾ ਸਭਨੀ ਥਾਈ
ਤਾ ਭਉ ਕੇਹਾ ਕਾੜਾ ਜੀਉ ॥੧॥

ਮਾਝ ਮਹਲਾ ੫ ॥
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ
ਤਾ ਭਉ ਕੇਹਾ ਕਾੜਾ ਜੀਉ ॥੧॥

ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥
ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥
ਤੁਝ ਬਿਨੁ ਦੂਜਾ ਅਵਰੁ ਨ ਕੋਈ
ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥
ਜੀਅ ਜੰਤ ਸਭਿ ਤੁਧੁ ਉਪਾਏ ॥
ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥
ਸਭ ਕਿਛੁ ਕੀਤਾ ਤੇਰਾ ਹੋਵੈ
ਨਾਹੀ ਕਿਛੁ ਅਸਾੜਾ ਜੀਉ ॥੩॥
ਨਾਮੁ ਧਿਆਇ ਮਹਾ ਸੁਖੁ ਪਾਇਆ ॥
ਹਰਿ ਗੁਣ ਗਾਇ
ਮੇਰਾ ਮਨੁ ਸੀਤਲਾਇਆ ॥
ਗੁਰਿ ਪੂਰੈ ਵਜੀ ਵਾਧਾਈ
ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥ {ਪੰਨਾ 103}

Share:

hum nahi change bura nahi koi gurbani page 728

 hum nahi change bura nahi koi (punjabi quotes)


hum nahi change bura nahi koi....

ਹਮ ਨਹੀ ਚੰਗੇ ਬੁਰਾ ਨਹੀ ਕੋਇ..

original  on July 20, 2016

ਸੂਹੀ ਮਹਲਾ ੧ ਘਰੁ ੨    
ੴ ਸਤਿਗੁਰ ਪ੍ਰਸਾਦਿ ॥ 
ਅੰਤਰਿ ਵਸੈ ਨ ਬਾਹਰਿ ਜਾਇ ॥ 
ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥ 
ਐਸਾ ਗਿਆਨੁ ਜਪਹੁ ਮਨ ਮੇਰੇ ॥ 
ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ ॥ 
ਗਿਆਨੁ ਧਿਆਨੁ ਸਭੁ ਕੋਈ ਰਵੈ ॥ 
ਬਾਂਧਨਿ ਬਾਂਧਿਆ ਸਭੁ ਜਗੁ ਭਵੈ ॥੨॥ 
ਸੇਵਾ ਕਰੇ ਸੁ ਚਾਕਰੁ ਹੋਇ ॥ 
ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥ 
ਹਮ ਨਹੀ ਚੰਗੇ ਬੁਰਾ ਨਹੀ ਕੋਇ ॥ 
ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥ {ਪੰਨਾ 728}
Share:

Sunday, August 25, 2019

‘ਜਾਤ ਪਾਤ’ ਵੰਡ ਵੀ ਇੱਕ ਸਮਾਜਿਕ ਦਲਦਲ ਹੈ। (ਗੁਰਬਾਣੀ ਵਿਚਾਰ ਤੇ ਲੇਖ)

 ‘ਜਾਤ ਪਾਤ’ ਵੰਡ ਵੀ ਇੱਕ ਸਮਾਜਿਕ ਦਲਦਲ ਹੈ।

ਗੁਰਵਿੰਦਰ ਸਿੰਘ ਖੁਸ਼ੀਪੁਰ-99141-61453

ਦਲਦਲ ਤੋਂ ਭਾਵ ਚਿੱਕੜ, ਜਿਲ੍ਹਣ, ਗਡਣ, ਧਸਣ ਹੈ। ਦਲਦਲ ਉਹ ਥਾਂ ਹੁੰਦੀ ਹੈ ਜਿੱਥੇ ਕੋਈ ਵਿਅਕਤੀ ਜਾਂ ਜਾਨਵਰ ਜਾਣੇ ਅਣਜਾਣੇ ਚਲਾ ਜਾਵੇ ਤਾਂ ਉੱਥੋਂ ਬਿਨ੍ਹਾਂ ਕਿਸੇ ਦੇ ਸਹਾਰੇ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਸਾਡੇ ਸਮਾਜ ’ਚ ਜਾਤ ਪਾਤ ਦਾ ਭੇਦ ਭਾਵ ਵੀ ਇੱਕ ਦਲਦਲ ਹੀ ਹੈ। ਸਦੀਆਂ ਤੋਂ ਮਨੁੱਖ ਇਸ ਜਾਤ ਪਾਤ ਨਾਂ ਦੀ ਦਲਦਲ ’ਚ ਫਸੇ ਹੋਏ ਹਨ। ਸਮਾਜ ਨੂੰ ਚਾਰ ਸ਼੍ਰੇਣੀਆਂ (ਬ੍ਰਹਮਣ, ਖੱਤਰੀ, ਵੈਸ, ਸੂਦਰ) ਦੇ ਰੂਪ ਵਿੱਚ ਵੰਡ ਦਿੱਤਾ ਗਿਆ। ਸਤਿਗੁਰੂ ਜੀ ਨੇ ਜਾਤ ਪਾਤ ਦੀ ਦਲਦਲ ’ਚੋਂ ਬਾਹਰ ਕੱਢ ਕੇ ਸਚਿਆਰਾ ਜੀਵਨ ਜੀਉਣ ਦਾ ਉਪਦੇਸ਼ ਦਿੱਤਾ ਤੇ ਕਿਹਾ ਕਿ ਸਾਰੇ ਜੀਵ ਇਕ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਹਨ:
‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ; ਤੂ ਮੇਰਾ ਗੁਰ ਹਾਈ ॥’’ (ਮ: ੫/੬੧੧)

ਉਦਾਸੀਆਂ ਦੇ ਸਮੇਂ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀ ਵੱਜੋਂ ਭਾਈ ਮਰਦਾਨਾ ਜੀ ਦੀ ਚੋਣ ਕੀਤੀ ਜੋ (ਮਰਾਸੀ, ਮੁਸਲਮਾਨ) ਜਾਤ ਨਾਲ ਸੰਬੰਧਿਤ ਸਨ। ਲੋਕਾਂ ਨੂੰ ਜਾਤ ਪਾਤ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਇਹ ਵੀ ਇੱਕ ਮਿਸਾਲ ਹੀ ਸੀ। ਇਸੇ ਦਲਦਲ ’ਚੋਂ ਬਾਹਰ ਕੱਢਣ ਲਈ ਲੰਗਰ ਪ੍ਰਥਾ ਆਰੰਭ ਕੀਤੀ ਗਈ ਜਿੱਥੇ ਬਿਨਾਂ ਕਿਸੇ ਭੇਦ ਭਾਵ ਤੋਂ ਸਰੀਰਕ ਤੇ ਮਾਨਸਿਕ ਲੋੜਾਂ ਦੀ ਪੂਰਤੀ ਹੁੰਦੀ। ਨਗਰਾਂ ’ਚ ਸਰੋਵਰ ਤੇ ਖੂਹ ਬਣਵਾਏ ਗਏ ਤਾਂ ਜੋ ਹਰ ਵਰਗ ਲਈ ਪਾਣੀ ਦੀ ਪੂਰਤੀ ਹੋਵੇ ਤੇ ਦਵਾਖ਼ਾਨੇ ਵੀ ਖੋਲ੍ਹੇ ਗਏ।

ਸੰਨ 1699 ਦੀ ਵਿਸਾਖੀ (ਖਾਲਸਾ ਪੰਥ ਦੀ ਸਿਰਜਣਾ) ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਜਿਨ੍ਹਾਂ 5 ਪਿਆਰਿਆਂ ਨੇ ਆਪਣੇ ਸੀਸ ਭੇਟ ਕੀਤੇ, ਉਹ ਵੀ ਭਿੰਨ-ਭਿੰਨ ਜਾਤਾਂ ਤੇ ਅਲੱਗ-ਅਲੱਗ ਇਲਾਕਿਆਂ ਨਾਲ ਸੰਬੰਧਿਤ ਸਨ, ਜਿਸ ਰਾਹੀਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਗੁਰੂ ਜੀ ਨੇ ਸਮਾਜਿਕ ਦਲਦਲ ਦੀ ਬਜਾਇ ਵਿਚਾਰਕ ਨਿਰਲੇਪਤਾ ਤੇ ਸਮਾਨਤਾ ਨੂੰ ਮਹੱਤਤਾ ਦਿੱਤੀ।

ਜਾਤ ਪਾਤ ਰੂਪ ਦਲਦਲ ਦਾ ਸਰੋਤ ਕਹੀ ਜਾਂਦੀ ਬਨਾਰਸ ਨਗਰੀ ’ਚ ਪੈਦਾ ਹੋਏ ਸ਼੍ਰੋਮਣੀ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ’ਚ ਜਾਤ ਪਾਤ ਦੇ ਖੰਡਨ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਕਬੀਲੇ ’ਚ ਤਾਂ ਜੋ ਅਕਾਲ ਪੁਰਖ ਦੀ ਵਿਚਾਰ ਕਰਦਾ ਹੈ ਉਸੇ ਨੂੰ ਹੀ ਬ੍ਰਾਹਮਣ ਆਖਿਆ ਜਾਂਦਾ ਹੈ:
‘‘ਕਹੁ ਕਬੀਰ ! ਜੋ ਬ੍ਰਹਮੁ ਬੀਚਾਰੈ ॥ 
ਸੋ ਬ੍ਰਾਹਮਣੁ, ਕਹੀਅਤੁ ਹੈ ਹਮਾਰੈ ॥’’ 
(ਭਗਤ ਕਬੀਰ/੩੨੪) 

ਇਹ ਤਰ੍ਹਾਂ ਦੇ ਵਚਨ ਹੀ ਗੁਰੂ ਅਮਰਦਾਸ ਜੀ ਕਰਦੇ ਹਨ:
‘‘ਜਾਤਿ ਕਾ ਗਰਬੁ; ਨ ਕਰੀਅਹੁ ਕੋਈ ॥ 
ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ॥’’ 
(ਮ: ੩/੧੧੨੭)

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਜਾਤ ਪਾਤ ਦੇ ਭੇਦ ਭਾਵ ਨੂੰ ਨਕਾਰਦਿਆਂ 35 ਮਹਾਂ ਪੁਰਸ਼ਾਂ ’ਚ ਭਿੰਨ-ਭਿੰਨ ਜਾਤਾਂ ਤੇ ਧਰਮਾ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੂੰ ਮਾਣ ਬਖ਼ਸ਼ਿਆ ਤੇ ਉਪਦੇਸ਼ ਕੀਤਾ

‘‘ਸਭੇ ਸਾਝੀਵਾਲ ਸਦਾਇਨਿ;
ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ 
(ਮ: ੫/੯੭)

ਇਹੀ ਵਚਨ ਸਭ ਧਰਮਾਂ ਤੇ ਜਾਤਾਂ ਲਈ ਇੱਕ ਸਮਾਨ ਹੋ ਨਿਬੜੇ

‘‘ਖਤ੍ਰੀ ਬ੍ਰਾਹਮਣ ਸੂਦ ਵੈਸ;
ਉਪਦੇਸੁ ਚਹੁ ਵਰਨਾ ਕਉ ਸਾਝਾ ॥’’
(ਮ: ੫/੭੪੭)

ਗੁਰੂ ਉਪਦੇਸ਼ ਨੇ ਇਸ ਜਾਤ ਪਾਤ ਬੁਰਿਆਈ ਨੂੰ ਕੇਵਲ ਸਮਾਜਿਕ ਦਲਦਲ ਹੀ ਮੰਨਿਆ ਹੈ ਜੋ ਰੱਬੀ ਦਰਗਾਹ ਜਾਂ ਮਰਨ ਉਪਰੰਤ ਕੋਈ ਅਹਿਮਤੀ ਨਹੀਂ ਰੱਖਦੀ

‘‘ਅਗੈ ਜਾਤਿ ਨ ਜੋਰੁ ਹੈ;
ਅਗੈ ਜੀਉ ਨਵੇ ॥’’ 
(ਮ: ੧/੪੬੯)

ਪਰ ਜੇ ਅਸੀਂ ਅਜੋਕਾ ਸਮਾਂ ਵੇਖੀਏ ਤਾਂ ਜਿਸ ਦਲਦਲ ਬਾਰੇ ਗੁਰਬਾਣੀ ਵਾਰ-ਵਾਰ ਚੇਤਾ ਕਰਵਾ ਰਹੀ ਹੈ ਅਸੀਂ ਉਸੇ ਵਿੱਚ ਫਸੇ ਵਿਖਾਈ ਦੇ ਰਹੇ ਹਾਂ ਤੇ ਇਹ ਸਵੀਕਾਰਨ ਨੂੰ ਵੀ ਤਿਆਰ ਨਹੀਂ। ਸਾਡੇ ਗੁਰਦੁਆਰਿਆਂ ਦੀ ਉਸਾਰੀ ਵੀ ਜਾਤ ਪਾਤ ਆਧਾਰਿਤ ਕੀਤੀ ਜਾ ਰਹੀ ਹੈ। ਸਮਾਜਿਕ ਰਿਸ਼ਤੇ ਵੀ ਸਾਡੇ ਜਾਤ ਪਾਤ ਆਧਾਰਿਤ ਹੀ ਬਣੇ ਹੋਏ ਹਨ, ਜਿਸ ਕਾਰਨ ਕਿਸੇ ਨੂੰ ਗੁਰੂ ਵਾਂਗ ਇਸ ਦਲਦਲ ਬਾਰੇ ਅਹਿਸਾਸ ਕਰਵਾਉਣ ਵਾਲਾ ਵੀ ਨਜ਼ਰ ਨਹੀਂ ਆਉਂਦਾ ਹੈ। ਲੰਗਰ ਤਿਆਰ ਕਰਨ ਤੇ ਵਰਤਾਉਣ ਦੌਰਾਨ ਵੀ ਜਾਤ ਪਾਤ ਨੂੰ ਸਾਹਮਣੇ ਰੱਖਿਆ ਜਾਂਦਾ ਹੈ। ਗੁਰਦੁਆਰਾ ਪ੍ਰਬੰਧਕ ਦੀ ਨਿਯੁਕਤੀ ਲਈ ਵੀ ਵਿਸ਼ੇਸ਼ ਜਾਤ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ।

ਗੁਰੂ ਸਿੱਖਿਆ ਰਾਹੀਂ ਜਿਸ ਬਿਮਾਰੀ ਦਾ ਨਾਸ ਕਰ ਕੇ ਅਸੀਂ ਸਮਾਜ ਲਈ ਮਿਸਾਲ ਪੇਸ਼ ਕਰਨੀ ਸੀ ਉਹੀ ਸੋਚ ਦਲਦਲ ’ਚ ਫਸੀ ਗਰੀਬਾਂ ਦਾ ਸ਼ੋਸ਼ਣ ਕਰਨ ’ਚ ਅਗਵਾਈ ਕਰ ਰਹੀ ਹੈ।

ਮਿਸਲਾਂ ਸਮੇਂ ਵੰਡੀ ਜਾਂਦੀ ਸਿੱਖੀ ਅੱਜ ਟਕਸਾਲਾਂ, ਜਥੇਬੰਦੀਆਂ ’ਚ ਵੰਡੀ ਗਈ ਹੈ, ਜੋ ਆਏ ਦਿਨ ਸਮਾਜ ਨੂੰ ਗੁਰਮਤਿ ਵਿਰੋਧੀ ਸੰਦੇਸ਼ ਦੇ ਰਹੀ ਹੈ। ਇਸ ਦੇ ਬਾਵਜੂਦ ਵੀ ਅਸੀਂ ਆਪਣੇ ਆਪ ਨੂੰ ਗੁਰੂ ਦੇ ਸੱਚੇ ਸਿੱਖ ਅਖਵਾਉਣ ਵਿੱਚ ਫ਼ਕਰ ਮਹਿਸੂਸ ਕਰਦੇ ਆ ਰਹੇ ਹਾਂ।

ਜਦ ਅਸੀਂ ਗੁਰੂ ਉਪਦੇਸ਼ ਨੂੰ ਸਰਬੋਤਮ ਮੰਨਦਿਆਂ

‘‘ਅਵਲਿ ਅਲਹ ਨੂਰੁ ਉਪਾਇਆ;
ਕੁਦਰਤਿ ਕੇ ਸਭ ਬੰਦੇ ॥’’
(ਭਗਤ ਕਬੀਰ/੧੩੪੯)

ਵਚਨ ਆਪ ਸੁਣ ਕੇ ਹੋਰਾਂ ਨਾਲ ਸਾਂਝੇ ਕਰਾਂਗੇ ਤਾਂ ਹੀ ਅਸੀਂ ਦਲਦਲ ਰੂਪ ਨਫ਼ਰਤ ’ਚੋਂ ਬਾਹਰ ਨਿਕਲ ਕੇ

‘‘ਇਹ ਲੋਕ ਸੁਖੀਏ, ਪਰਲੋਕ ਸੁਹੇਲੇ ॥’’
(ਮ: ੫/੨੯)

ਵਚਨਾਂ ਦੇ ਭਾਗੀਦਾਰ ਬਣਾਂਗੇ।

ਸੋ, ਦਲਦਲ ’ਚ ਫਸੇ ਨੂੰ ਗੁਰੂ ਉਪਦੇਸ਼ ਹੀ ਕੱਢ ਸਕਦਾ ਹੈ, ਪਰ ਜ਼ਰੂਰਤ ਹੈ ਨਿਰਮਲ ਬੁੱਧੀ ਨਾਲ ਗੁਰੂ ਨਾਲ ਜੁੜਨ ਦੀ, ਨਾ ਕਿ ਆਪਣੀ ਮਤ ਨੂੰ ਹੀ ਗੁਰਮਤ ਬਣਾਉਣ ਦਾ ਯਤਨ ਕੀਤਾ ਜਾਏ।

ਸਰੋਤ
https://gurparsad.com/caste-partition-is-a-social-swamp-too/
Share:

ਸੰਗਤ ਸਿੱਖੀ ਵਿਚਾਰ ਲੇਖ

.

ਸੰਗਤ
ਸੰਗਤ ਇੱਕ ਆਮ ਨਾਂਵ ਹੈ; ਇਸ ਪਦ ਦੇ ਅਰਥ ਹਨ: ਇਕੋ ਮਕਸਦ ਲਈ ਮਿਲ ਕੇ ਬੈਠੇ ਲੋਕਾਂ ਦਾ ਇਕੱਠ, ਸਭਾ, ਸਾਥ, ਮੇਲ, ਮਜਲਿਸ, ਸੁਹਬਤ, ਜਮਾਇਤ, ਕੰਪਨੀ (company), ਕੌਂਗਰਿਗੇਸ਼ਨ (congregation)…ਆਦਿ। ਸੰਗਤ ਨੇਕ ਤੇ ਭਲੇ ਮਾਨਸਾਂ ਦੀ ਵੀ ਹੋ ਸਕਦੀ ਹੈ ਤੇ ਬੁਰੇ, ਦੁਸ਼ਟ ਤੇ ਨੀਚ ਲੋਕਾਂ ਦੀ ਵੀ।
ਸੰਗਤ ਪਦ ਦੀ ਵਰਤੋਂ, ਆਮ ਤੌਰ `ਤੇ, ਧਰਮ ਦੇ ਪ੍ਰਸੰਗ ਵਿੱਚ ਹੀ ਕੀਤੀ ਜਾਂਦੀ ਹੈ। ਧਰਮ ਦੇ ਸੰਦਰਭ ਵਿੱਚ ਸੰਗਤ ਦੇ ਅਰਥ ਭਾਵ ਹਨ: ਇਸ਼ਟਦੇਵ ਦੀ ਪੂਜਾ-ਭਗਤੀ ਲਈ ਜੁੜ ਬੈਠੇ ਸ਼੍ਰੱਧਾਲੂਆਂ ਦਾ ਇਕੱਠ। ਗੁਰੂ (ਗ੍ਰੰਥ) ਦੇ ਸਿੱਖਾਂ ਦਾ ਇਸ਼ਟ ਅਦੁੱਤੀ ਅਕਾਲ ਪੁਰਖ (ੴ) ਹੈ। ਸੋ, ਗੁਰਮਤਿ ਅਨੁਸਾਰ, ਗੁਰਬਾਣੀ ਦੇ ਸਿੱਧਾਂਤਕ ਪਦ ਸੰਗਤ ਦੇ ਅਰਥ ਹਨ: ਗਿਆਨ-ਗੁਰੂ (ਗ੍ਰੰਥ) ਦੇ ਸਨਮੁਖ ਅਧਿਆਤਮਿਕ ਗਿਆਨ ਦੇ ਅਭਿਲਾਸ਼ੀ ਸ਼ਾਂਤ ਚਿੱਤ ਸਿੱਖਾਂ/ਸੇਵਕਾਂ ਦਾ ਉਹ ਇਕੱਠ ਜਿਸ ਵਿੱਚ ਕੇਵਲ ਤੇ ਕੇਵਲ ਸਤਿਨਾਮ ਸਿਰਜਨਹਾਰ ਦੇ ਦੈਵੀ ਗੁਣਾਂ ਦਾ ਚਿੰਤਨ/ਮਥਨ ਹੀ ਕੀਤਾ ਜਾਂਦਾ ਹੈ। ਗੁਰਬਾਣੀ ਵਿੱਚ ਅਨੇਕ ਤੁਕਾਂ ਹਨ ਜੋ ਸੰਗਤ ਦੀ ਉਕਤ ਪਰਿਭਾਸ਼ਾ ਨੂੰ ਦ੍ਰਿੜਾਉਂਦੀਆਂ ਹਨ ਜਿਵੇਂ:
ਸੰਤ ਸਭਾ ਗੁਣ ਗਿਆਨੁ ਬੀਚਾਰੁ॥ ਪ੍ਰਭਾਤੀ ਅ: ਮ: ੧ ਸਤਸੰਗਤਿ ਕੈਸੀ ਜਾਣੀਐ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ ਸਿਰੀ ਰਾਗੁ ਮ: ੧
ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿਨਾਮੁ ਬਿਲੋਈਐ॥ ਵਡਹੰਸ ਮ: ੪
(ਜਿਥੈ ਹਰਿ ਕਾ ਹਰਿਨਾਮ ਬਿਲੋਈਐ: ਜਿੱਥੇ ਗੁਣੀ ਨਿਧਾਨ ਪਰਮਾਤਮਾ ਦੇ ਦੈਵੀ ਗੁਣਾਂ ਦਾ ਮਥਨ ਹੀ ਕੀਤਾ ਜਾਂਦਾ ਹੈ। ਬਿਲੋਣਾ: ਰਿੜਕਣਾ, ਮਥਨ ਕਰਨਾ।)
ਸਤਸੰਗਤਿ ਸਾਈ ਹਰਿ ਤੇਰੀ ਜਿਤੁ ਹਰਿ ਕੀਰਤਿ ਹਰਿ ਸੁਨਣੇ॥ ਜਿਨ ਹਰਿ ਨਾਮੁ ਸੁਣਿਆ ਮਨੁ ਭੀਨਾ ਤਿਨ ਹਮ ਸ੍ਰੇਵਹ ਨਿਤ ਚਰਣੇ॥ ਭੈਰਉ ਮ: ੪
ਹਰਿ ਗੁਣ ਪੜੀਐ ਹਰਿ ਗੁਣ ਗੁਣੀਐ॥ ਹਰਿ ਹਰਿ ਨਾਮ ਕਥਾ ਨਿਤ ਸੁਣੀਐ॥
ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ॥ ਮਾਝ ਮ: ੪
ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ॥ ਗਉੜੀ ਮ: ੪
ਮਨੁੱਖਾ ਸਮਾਜ ਦੇ ਧਾਰਮਿਕ ਖੇਤ੍ਰ ਵਿੱਚ ਵੀ, ਸੰਗਤਸਿਰਜਨਹਾਰ ਦੇ ਸੱਚੇ ਸੇਵਕਾਂ ਜਾਂ ਨੇਕ ਤੇ ਭਲੇ ਪੁਰਖਾਂ ਦੀ ਵੀ ਹੋ ਸਕਦੀ ਹੈ ਅਤੇ ਸਾਕਤਾਂ ਜਾਂ ਬੁਰੇ ਲੋਕਾਂ ਦੀ ਵੀ! ਇਸ ਭੇਦ ਦੇ ਭਰਮ-ਭੁਲੇਖੇ ਤੋਂ ਸ਼੍ਰੱਧਾਲੂਆਂ ਨੂੰ ਸੁਚੇਤ ਕਰਨ ਵਾਸਤੇ ਗੁਰਬਾਣੀ ਵਿੱਚ ਪ੍ਰਭੂ ਦੇ ਸੱਚੇ ਭਗਤਾਂ ਤੇ ਭਲੇ ਪੁਰਖਾਂ ਦੀ ਸੰਗਤ ਨੂੰ ਊਤਮ ਸੰਗਤ ਜਾਂ ਸਚੀ ਸੰਗਤ ਵੀ ਕਿਹਾ ਗਿਆ ਹੈ: ਊਤਮ ਸੰਗਤਿ ਊਤਮੁ ਹੋਵੈ॥ ਗੁਣ ਕਉ ਧਾਵੈ ਅਵਗੁਣ ਧੋਵੈ॥ ਆਸਾ ਮ: ੧
ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧਰਿ॥ ਸਿਰੀ ਰਾਗੁ ਮ: ੩
ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ॥ ਵਡਹੰਸ ਮ: ੪
ਗੁਰਬਾਣੀ ਵਿੱਚ ਸਚੀ ਸੰਗਤਿ ਦੇ ਕਈ ਸਮਾਨਾਰਥੀ ਸ਼ਬਦ-ਜੁਟਾਂ ਦੀ ਵਰਤੋਂ ਵੀ ਕੀਤੀ ਗਈ ਹੈ, ਜਿਵੇਂ:
ਸਿਖ ਸੰਗਤਿ:
ਸਿਖ ਸੰਗਤਿ ਕਰਮ ਮਿਲਾਇ॥ ਗੁਰ ਬਿਨੁ ਭੂਲੋ ਆਵੈ ਜਾਏ॥ …ਆਸਾ ਮ: ੧
ਸਿਖ ਸਭਾ: ਸਿਖ ਸਭਾ ਦੀਖਿਆ ਕਾ ਭਾਉ॥ ਗੁਰਮੁਖਿ ਸੁਣਨਾ ਸਾਚਾ ਨਾਉ॥ ਨਾਨਕ ਆਖਣੁ ਵੇਰਾ ਵੇਰ॥ ਇਤੁ ਰੰਗਿ ਨਾਚਹੁ ਰਖਿ ਰਖਿ ਪੈਰ॥ ਆਸਾ ਮ: ੧
(ਸਿੱਖ: ਸ਼ਿਸ਼, ਆਤਮ-ਗਿਆਨ ਦਾ ਸਿੱਖਿਆਰਥੀ)।
ਸਤ ਸੰਗਤ:
ਸਤ ਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਮ ਮਖੀਰਾ॥ ਆਸਾ ਰਵਿਦਾਸ ਜੀ
ਸਤਸੰਗਤ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ॥ ਸਿਰੀ ਰਾਗੁ ਮ: ੧
(ਸਤ: ਪ੍ਰਭੂ-ਪਰਮਾਤਮਾ)।
ਸੰਤਸੰਗ:
ਸੰਤ ਸੰਗਿ ਅੰਤਰਿ ਪ੍ਰਭੁ ਡੀਠਾ॥ ਨਾਮੁ ਪ੍ਰਭੂ ਕਾ ਲਾਗਾ ਮੀਠਾ॥ ਮ: ੫
ਸੰਤਸੰਗ ਜਿਹ ਰਿਦ ਬਸਿਓ ਨਾਨਕ ਤੇ ਨ ਭ੍ਰਮੇ॥ ਗਉੜੀ ਮ: ੫
ਸੰਤ ਸਭਾ: ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ॥ ਮ: ੫ ਸੰਤ ਮੰਡਲ/ਮੰਡਲੀ: ਸੰਤ ਮੰਡਲ ਮਹਿ ਨਿਰਮਲ ਕਥਾ॥ ਭੈਰਉ ਮ: ੫……
(ਸੰਤ: ਸ਼ਾਂਤ ਚਿੱਤ, ਸੰਜਮੀ, ਇੰਦ੍ਰੀਆਤਮਕ ਸੰਜਮ ਵਾਲਾ ਮਨੁੱਖ, ਜਿਸ ਨੇ ਮਨ ਉੱਤੇ ਕਾਬੂ ਪਾਇਆ ਹੋਇਆ ਹੈ)। ਸਾਧ ਸੰਗ: ਕਰਿ ਕਿਰਪਾ ਪ੍ਰਭਿ ਸਾਧਸੰਗ ਮੇਲੀ ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ॥ ਫ਼ਰੀਦ ਜੀ ਸਾਧ ਸਮਾਗਮ:
ਹਰਿ ਜਨ ਰਾਮ ਰਾਮ ਰਾਮ ਧਿਆਂਏ॥ ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ॥ ਸਾਰਗ ਮ: ੫
ਸਾਧੂ ਸੰਗਮ:
ਪਾਰਬ੍ਰਹਮ ਗੁਣ ਅਗਮ ਬੀਚਾਰ॥ ਸਾਧੂ ਸੰਗਮਿ ਹੈ ਨਿਸਤਾਰ॥ ਗਉੜੀ ਮ: ੫
ਸਾਧ ਸੰਗਾਨੀ:
ਨੀਕੀ ਸਾਧ ਸੰਗਾਨੀ॥ … ਆਸਾ ਮ: ੫ (ਨੀਕੀ: ਸ੍ਰੇਸ਼ਟ, ਭਲੀ, ਚੰਗੀ, ਉੱਤਮ। ਸਾਧ: ਉੱਤਮ ਮਨੁੱਖ ਜਿਸ ਦਾ ਮਨ ਅਤੇ ਇੰਦ੍ਰੀਆਂ ਉੱਤੇ ਨਿਯੰਤਰਣ/ਕਾਬੂ ਹੈ)।
ਸਰੋਵਰ:
ਰਾਮ ਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ॥
ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੇ ਕੀਨੇ ਦਾਨਾ॥ …
ਸਾਧਸੰਗਿ ਮਲੁ ਲਾਥੀ॥ ਪਾਰਬ੍ਰਹਮੁ ਭਇਓ ਸਾਥੀ॥ ਸੋਰਠਿ ਮ: ੫
{ਰਾਮ ਦਾਸ ਸਰੋਵਰ: ਪ੍ਰਭੂ ਦੇ ਭਗਤਾਂ (ਰਾਮ ਦੇ ਦਾਸਾਂ) ਦਾ ਇਕੱਠ (ਸਰੋਵਰ) ਜਿਸ ਵਿੱਚ ਨਾਮ-ਜਲ ਨਾਲ ਇਸਨਾਨ ਕਰਨ ਨਾਲ ਮਨ/ਆਤਮਾ ਉੱਤੋਂ ਪਾਪਾਂ ਦੀ ਮੈਲ ਲੱਥ ਜਾਂਦੀ ਹੈ।}
ਭਗਵਤ ਭੀਰਿ:
ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ॥ ਭੈਰਉ ਕਬੀਰ ਜੀਉ
(ਭਗਵਤ: ਪ੍ਰਭੂ, ਭਗਵਾਨ। ਭੀਰਿ: ਇਕੱਠ, ਸੰਗਤ। ਭਗਵਤ ਭੀਰਿ: ਸਤ ਸੰਗਤ।) ਚਟਸਾਲ:
ਸਤ ਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥ ਕਾਨੜਾ ਮ: ੪
{ਚਟਸਾਲ: ਉਹ ਸਥਾਨ ਜਿੱਥੇ ਸਿੱਖਿਆਰਥੀਆਂ ਨੂੰ ਆਤਮ-ਗਿਆਨ ਦੀ ਸਿੱਖਿਆ ਦਿੱਤੀ ਜਾਂਦੀ ਹੈ। (ਚਟ: ਚੇਲਾ-ਚਾਟੜਾ, ਸ਼ਿਸ਼/ਸਿੱਖ, ਸਿੱਖਿਆਰਥੀ।)}
ਧਰਮਸਾਲ:
ਮੈ ਬਧੀ ਸਚੁ ਧਰਮਸਾਲ ਹੈ॥ ਗੁਰਸਿਖ ਲਹਦਾ ਭਾਲਿ ਕੈ॥ …ਸ੍ਰੀ ਰਾਗੁ ਮ: ੫
ਆਮ ਜੀਵਨ ਦੀ ਬੋਲੀ ਵਿੱਚ ਸੱਚੀ ਸੰਗਤ ਨੂੰ ਹਰਿਜਨਾਂ ਦੀ ਸੰਗਤ, ਸਤਿਪੁਰਖਾਂ ਦਾ ਸਾਥ, ਬੋਧ ਸਤਸੰਗ ਤੇ ਸ੍ਰੇਸ਼ਟ ਸੰਗਤ ਆਦਿ ਕਈ ਸ਼ਬਦ-ਜੁਟਾਂ ਨਾਲ ਵੀ ਜਾਣਿਆਂ ਜਾਂਦਾ ਹੈ।
ਜਿਵੇਂਕਿ ਪਹਿਲਾਂ ਦੱਸਿਆ ਜਾ ਚੁਕਿਆ ਹੈ, ਧਾਰਮਿਕ ਖੇਤ੍ਰ ਵਿੱਚ ਵੀ ਸੰਗਤ ਸਾਕਤਾਂ ਜਾਂ ਬੁਰੇ, ਝੂਠੇ, ਮੱਕਾਰ ਤੇ ਦੰਭੀ ਲੋਕਾਂ ਦੀ ਵੀ ਹੋ ਸਕਦੀ ਹੈ। ਗੁਰਬਾਣੀ ਵਿੱਚ ਸਾਕਤਾਂ ਜਾਂ ਖੋਟੇ/ਬੁਰੇ/ਨੀਚ/ਦੁਸ਼ਟ/ਮੱਕਾਰ ਮਨੁੱਖਾਂ ਦੀ ਸੰਗਤ ਨੂੰ ਸਾਕਤ ਸੰਗ, ਦੁਸਟ ਸਭਾ, ਦੁਸਟੀ ਸਭਾ, ਦੁਸਟ ਚਉਕੜੀ ਆਦਿ ਦੀ ਸੰਗਿਆ ਨਾਲ ਜਾਣਿਆ ਗਿਆ ਹੈ:
ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ॥
ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ॥ ਕਬੀਰ ਜੀ
ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ॥ ਗਿਰਿ ਤਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ॥ ਭੈਰਉ ਨਾਮ ਦੇਵ ਜੀ
ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ॥ ਪ੍ਰਭਾਤੀ ਮ: ੧
ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨ ਬੂਝਹਿ ਵੀਚਾਰੇ॥ ਸੋਰਠਿ ਮ: ੩
…ਦੁਸਟ ਸਭਾ ਮਹਿ ਮੰਤ੍ਰ ਪਕਾਇਆ॥ ਭੈਰਉ ਮ: ੩
ਆਮ ਬੋਲ-ਚਾਲ ਦੀ ਬੋਲੀ ਵਿੱਚ ਨੀਚ ਦੁਰਜਨਾਂ ਦੀ ਸੰਗਤ ਨੂੰ ਕੁਸੰਗਤ, ਝੂਠੀ ਸੰਗਤ, ਦੁਸ਼ਟ-ਮੰਡਲੀ, ਚੰਡਾਲ-ਚੌਕੜੀ, (congregation of the wicked or company of ruffians), ਮਾਫ਼ੀਆ (mafia: ਗੁਪਤ ਗੁੰਡਾ-ਗਰੁਪ) ……ਆਦਿ ਕਿਹਾ ਜਾਂਦਾ ਹੈ।
(ruffian: ਅਧਰਮੀ, ਗੁੰਡਾ, ਬਦਮਾਸ਼, ਖ਼ੂਨ-ਖ਼ਰਾਬਾ ਕਰਨ ਵਾਲਾ…ਆਦਿ।)
ਮਨੁੱਖ ਦਾ ਜੀਵਨ-ਮਨੋਰਥ ਹੈ: ਜੀਵਨ-ਮੁਕਤ ਹੋਣਾ। ਜੀਵਨ-ਮੁਕਤ ਹੋਣ ਵਾਸਤੇ ਪ੍ਰਭੂ ਦਾ ਨਾਮ ਸਿਮਰਨ ਦੀ ਲੋੜ ਹੈ। ਨਾਮ ਦੀ ਲਗਨ ਵਾਸਤੇ ਪਹਿਲਾਂ ਪ੍ਰਭੂ ਪ੍ਰਤਿ ਸ਼੍ਰੱਧਾ/ਵਿਸ਼ਵਾਸ/ਯਕੀਨ ਹੋਣਾ ਲਾਜ਼ਮੀ ਹੈ। ਸਤਿਸੰਗਤ ਵਿੱਚ ਇਕਾਗਰ ਚਿੱਤ ਬੈਠ ਕੇ ਨਾਮ-ਚਰਚਾ ਕਰਨ/ਸੁਣਨ ਨਾਲ ਮਨੁੱਖ ਦੀ ਰੁਚੀ ਸੰਸਾਰਕ ਝਮੇਲਿਆਂ ਵੱਲੋਂ ਹਟ ਕੇ ਗੁਣੀ ਨਿਧਾਨ ਰੱਬ ਨਾਲ ਜੁੜਦੀ ਹੈ ਅਤੇ ਸਤਿਸੰਗੀ ਦੀ ਪ੍ਰਭੂ ਪ੍ਰਤਿ ਪ੍ਰੀਤ/ ਸ਼੍ਰੱਧਾ/ਵਿਸ਼ਵਾਸ/ਯਕੀਨ ਵਿੱਚ ਦ੍ਰਿੜਤਾ ਆਉਂਦੀ ਹੈ। ਗੁਰੁ-ਹੁਕਮ ਹੈ:
ਸਾਧ ਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥ …ਧਨਾਰਸੀ ਰਵਿਦਾਸ ਜੀ
(ਭਾਉ: ਸ਼੍ਰੱਧਾ, ਯਕੀਨ, ਭਰੋਸਾ, ਵਿਸ਼ਵਾਸ।)
ਸਾਧ ਸੰਗਤਿ ਉਪਜੈ ਬਿਸਾਸ॥ ਬਾਹਰਿ ਭੀਤਰਿ ਸਦਾ ਪ੍ਰਗਾਸ॥ ਗਉੜੀ ਕਬੀਰ ਜੀ
(ਬਿਸਾਸ: ਸ਼੍ਰੱਧਾ, ਵਿਸ਼ਵਾਸ।)
ਗੁਰਮਤਿ ਅਨੁਸਾਰ, ਤ੍ਰੈਗੁਣੀ ਮਾਇਆ ਦਾ ਘਾਤਿਕ ਪ੍ਰਭਾਵ ਸਾਰੇ ਮਨੁੱਖਾਂ ਉੱਤੇ ਭਾਰੂ ਹੈ। ਦੁਰਲੱਭ ਮਾਨਸ ਜਨਮ ਦਾ ਇਹੀ ਮਕਸਦ ਹੈ ਕਿ ਮਨੁੱਖ ਮੋਹਨੀ ਮਾਇਆ ਦੇ ਭਿਅੰਕਰ ਪ੍ਰਭਾਵ ਤੋਂ ਮੁਕਤ ਹੋ ਕੇ ਤੁਰੀਆਵਸਥਾ ਪ੍ਰਾਪਤ ਕਰੇ। ਮਾਇਆ ਦੇ ਮਾਰੂ ਪ੍ਰਭਾਵ ਤੋਂ ਮੁਕਤੀ ਤੇ ਪਰਮ ਪਦ ਦੀ ਪ੍ਰਾਪਤੀ ਸੱਚੀ ਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਕਰਨ ਨਾਲ ਹੀ ਹੋ ਸਕਦੀ ਹੈ। ਗੁਰੁ-ਫ਼ਰਮਾਨ ਹੈ:
ਤ੍ਰੈਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ॥
ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ॥ ਸੋਰਠਿ ਮ: ੩
(ਤ੍ਰੈਗੁਣ ਮਾਇਆ: ਮਾਇਆ ਦੇ ਤਿੰਨ ਗੁਣ: ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਤੁਰੀਆ ਗੁਣ: ਤੁਰੀਆਵਸਥਾ, ਆਤਮਾ ਦੀ ਮਾਇਆ ਦੇ ਤ੍ਰੈਗੁਣਾਂ ਤੋਂ ਉਚੇਰੀ ਨਿਰਲੇਪਤਾ ਵਾਲੀ ਅਵਸਥਾ, ਪਰਮ ਪਦ, ਸਚ ਖੰਡ।)
ਨਿਰਮਲ ਮਨ ਨਾਲ ਨਾਮ-ਸਿਮਰਨ ਕਰਕੇ ਆਤਮਿਕ ਉੱਨਤੀ ਦੇ ਰਾਹ ਚੱਲਣਾ ਹੀ ਮਨੁੱਖ ਦੇ ਜੀਵਨ ਦਾ ਮੂਲ ਮਨੋਰਥ ਹੈ। ਮਨ ਦੀ ਨਿਰਮਲਤਾ ਤੇ ਆਤਮਿਕ ਉੱਚਤਾ ਲਈ ਯੋਗ ਅਗਵਾਈ, ਪ੍ਰੇਰਣਾ ਅਤੇ ਪਵਿਤ੍ਰ, ਸ਼ਾਂਤਮਈ, ਸੁਖਾਵੇਂ ਤੇ ਅਨੁਕੂਲ ਵਾਤਾਵਰਣ ਦੀ ਲੋੜ ਹੈ। ਲੋੜੀਂਦੀ ਅਗਵਾਈ, ਪ੍ਰੇਰਣਾ ਤੇ ਸੁਖਾਵਾਂ ਵਾਤਾਵਰਣ ਸਾਨੂੰ ਸੱਚੀ ਸੰਗਤ ਵਿੱਚ ਹੀ ਮਿਲ ਸਕਦਾ ਹੈ। ਇਸ ਵਾਸਤੇ ਮਨੁੱਖ ਲਈ ਸੱਚੀ ਸੰਗਤ ਵਿੱਚ ਬੈਠਣਾ ਬਹੁਤ ਜ਼ਰੂਰੀ ਹੈ:-
ਖੋਜਤ ਖੋਜਤ ਸੁਨੀ ਇਹ ਸੋਇ॥ ਸਾਧ ਸੰਗਤਿ ਬਿਨੁ ਤਰਿਓ ਨ ਕੋਇ॥ ਆਸਾ ਮ: ੫
ਸੰਤ ਚੀ ਸੰਗਤਿ ਸੰਤ ਕਥਾ ਰਸੁ॥ ਸੰਤ ਪ੍ਰੇਮੁ ਮਾਝੈ ਦੀਜੈ ਦੇਵਾ ਦੇਵ॥ ਰਾਗੁ ਆਸਾ ਰਵਿਦਾਸ ਜੀ
ਜਿਨ ਹਰਿਜਨ ਸਤਿਗੁਰ ਸੰਗਿਤ ਪਾਈ ਤਿਨੑ ਧੁਰਿ ਮਸਤਕਿ ਲਿਖਿਆ ਲਿਖਾਸਿ॥
ਧੰਨੁ ਧੰਨੁ ਸਤਿਸੰਗਤਿ ਜਿਤੁ ਹਰਿਰਸੁ ਪਾਇਆ ਮਿਲਿ ਨਾਨਕ ਨਾਮੁ ਪਰਗਾਸਿ॥ ਰਾਗੁ ਗੂਜਰੀ ਮ: ੪ ਅਠਸਠਿ ਤੀਰਥ ਮਜਨੁ ਕੀਆ ਸਤ ਸੰਗਤਿ ਪਗ ਨਾਏ ਧੂਰਿ॥ … ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀ ਮਾਗਉ ਸਤ ਸੰਗਤਿ ਪਗ ਧੂਰਿ॥ ਸਾਰਗ ਮ: ੫
ਜਿਹੜੇ ਮਨਮੁੱਖ ਸੱਚੀ ਸੰਗਤ ਵਿੱਚ ਨਹੀਂ ਜਾਂਦੇ ਉਨ੍ਹਾਂ ਦਾ ਜੀਵਨ ਧਿੱਕਾਰਯੋਗ ਹੈ:-
ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ॥ ਗੂਜਰੀ ਮ: ੪
ਮਨ ਮਨੁੱਖੀ ਹੋਂਦ ਦਾ ਸੂਖਮ, ਜੀਵਨਮਈ (vital), ਮਹੱਤਵਪੂਰਨ ਪਰੰਤੂ ਚੰਚਲ ਅੰਗ ਹੈ। ਚੰਚਲ ਮਨ ਮਾਇਆ ਦੇ ਪ੍ਰਭਾਵ ਹੇਠ ਵਿਕਾਰ-ਗ੍ਰਸਤ ਹੋ ਕੇ ਕੁਰਾਹੇ ਪੈ ਜਾਂਦਾ ਹੈ। ਸੱਚੀ ਸੰਗਤ ਵਿੱਚ ਬੈਠ ਕੇ ਪ੍ਰਭੂ ਦੇ ਗੁਣਾਂ ਦਾ ਚਿੰਤਨ/ਸਿਮਰਨ ਕਰਨ ਨਾਲ ਵਿਕਾਰ-ਗ੍ਰਸਤ ਰੋਗੀ ਮਨ ਨਿਰੋਗ ਹੋ ਜਾਂਦਾ ਹੈ, ਉਸ ਉੱਤੋਂ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ ਅਤੇ ਉਸ ਨੂੰ ਆਤਮਿਕ ਸ਼ੁੱਧਤਾ ਤੇ ਸ਼ਕਤੀ ਮਿਲਦੀ ਹੈ। ਗੁਰੁ-ਫ਼ਰਮਾਨ ਹਨ:
ਗੁਰ ਸੰਤ ਸਭਾ ਦੁਖੁ ਮਿਟੈ ਰੋਗੁ॥ ਜਨ ਨਾਨਕ ਹਰਿ ਵਰੁ ਸਹਜ ਜੋਗੁ॥ ਬਸੰਤ ਮ: ੧
ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ॥
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪ॥ ਸਿਰੀ ਰਾਗੁ ਮ: ੧
ਵਡਭਾਗੀ ਹਰਿ ਸੰਗਤਿ ਪਾਵਹਿ॥ ਭਾਗਹੀਨ ਭਰਮਿ ਚੋਟਾ ਖਾਵਹਿ॥
ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ॥ ਮਾਝ ਮ: ੪
ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ ਨ ਭਗੈ॥
ਹਉਮੈ ਮੂਲਿ ਨ ਛੁਟਈ ਵਿਣੁ ਸਾਧੂ ਸਤਸੰਗੈ॥ …ਮਾਰੂ ਮ: ੫
ਸਤਿਪੁਰਖਾਂ ਦੀ ਸੁਹਬਤ ਕਰਨ ਨਾਲ ਮਾਇਆ-ਮੋਹ ਕਾਰਣ ਭਟਕੇ ਹੋਏ ਮਨੁੱਖ ਨੂੰ ਮਾਨਸਿਕ ਸੰਤੁਲਨ ਮਿਲਦਾ ਹੈ ਅਤੇ ਆਤਮਾ ਸ਼ੁੱਧ ਤੇ ਸਬਲ ਹੁੰਦੀ ਹੈ। ਸਤਪੁਰਖਾਂ ਦਾ ਸੱਚਾ/ਸ੍ਰੇਸ਼ਟ/ਉੱਤਮ ਸਾਥ ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਈਰਖਾ-ਨਿੰਦਾ, ਵੈਰ-ਵਿਰੋਧ, ਦਵੈਸ਼ ਤੇ ਨਫ਼ਰਤ ਆਦਿ ਦੀਆਂ ਅਮਾਨਵੀ, ਅਨੈਤਿਕ ਤੇ ਵਿਕਾਰੀ ਰੁਚੀਆਂ ਤੋਂ ਮੁਕਤ ਕਰਾਉਂਦਾ ਹੈ। ਕੁਰੁਚੀਆਂ ਤੋਂ ਮੁਕਤ ਹੋਏ ਮਨ ਦਾ ਝੁਕਾਓ ਸਦਗੁਣਾਂ (ਸਤ, ਸੰਤੋਖ, ਦਯਾ, ਧਰਮ, ਧੀਰਜ ਤੇ ਨਮਰਤਾ ਹਲੀਮੀ ਆਦਿ) ਨੂੰ ਗ੍ਰਹਿਣ ਕਰਨ ਵੱਲ ਹੁੰਦਾ ਹੈ। ਇਉਂ ਮਾਨਵ-ਹਿਤਾਂ ਲਈ ਯਤਨਸ਼ੀਲ ਮਨ ਸਹਜ, ਸੰਤੋਖ ਤੇ ਸ਼ਾਂਤੀ ਵਾਲੀ ਅਵਸਥਾ ਵੱਲ ਪ੍ਰੇਰਿਆ ਜਾਂਦਾ ਹੈ ਅਤੇ ਸਦਗੁਣਾਂ ਸਦਕਾ ਮਨ ਵਿੱਚ ਪਵਿੱਤਰ ਰੁਚੀਆਂ ਪ੍ਰਵੇਸ਼ ਕਰਦੀਆਂ ਹਨ। ਮਨੁੱਖ ਸਵੈਕੇਂਦ੍ਰਿਤ ਜਾਂ ਸਵਾਰਥੀ ਨਹੀਂ ਰਹਿੰਦਾ, ਉਸ ਦੇ ਮਨ ਵਿੱਚ ਸਾਰੀ ਮਨੁੱਖਤਾ ਲਈ ਪ੍ਰੇਮ, ਭਰਾਤ੍ਰੀਭਾਵ, ਸਾਂਝੀਵਾਲਤਾ ਤੇ ਪਰਮਾਰਥ ਦੀ ਭਾਵਨਾ ਉਜਾਗਰ ਹੁੰਦੀ ਹੈ।
ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ੧॥ ਕਾਨੜਾ ਮ: ੫ ਰੋਗ ਸੋਗ ਦੂਖ ਤਿਸੁ ਨਾਹੀ॥ ਸਾਧਸੰਗਿ ਹਰਿ ਕੀਰਤਨੁ ਗਾਹੀ॥ ਮਾਰੂ ਮ: ੫
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ॥ ਸਿਰੀ ਰਾਗੁ ਮ: ੧
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ॥ ਰਾਗੁ ਗੂਜਰੀ ਮ: ੪
ਰੋਗ ਸੋਗ ਦੂਖ ਤਿਸੁ ਨਾਹੀ॥ ਸਾਧਸੰਗਿ ਹਰਿ ਕੀਰਤਨੁ ਗਾਹੀ॥ ਮਾਰੂ ਮ: ੫
ਕੋਟਿ ਕਰਮ ਕਰਿ ਦੇਹ ਨ ਸੋਧਾ॥ ਸਾਧ ਸੰਗਤਿ ਮਹਿ ਮਨੁ ਪਰਬੋਧਾ॥ ਕਾਨੜਾ ਮ: ੫
ਮੇਰੇ ਮਾਧਉ ਜੀ ਸਤਿਸੰਗਤਿ ਮਿਲੇ ਸੁ ਤਰਿਆ॥ ਗੂਜਰੀ ਮ: ੫
ਈਸ਼ਵਰ ਪ੍ਰਤਿ ਸੱਚੀ ਸ਼੍ਰੱਧਾ ਤੇ ਆਤਮ-ਗਿਆਨ ਦਾ ਆਧਾਰ ਬਿਬੇਕ ਹੈ; ਅਤੇ ਬਿਬੇਕ ਬੁੱਧ ਸਤ ਸੰਗਤ ਵਿੱਚੋਂ ਹੀ ਮਿਲਦੀ ਹੈ।
ਸਤਿ ਸੰਗਤਿ ਮਿਲਿ ਬਿਬੇਕ ਬੁਧਿ ਹੋਈ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ॥ ਆਸਾ ਕਬੀਰ ਜੀ
ਸਾਧ ਸੰਗਤਿ ਮਿਲਿ ਬੁਧਿ ਬਿਬੇਕ॥ ਆਸਾ ਮ: ੫
ਹਜ਼ਾਰਾਂ ਸਾਲ ਤੋਂ ਪੁਜਾਰੀ ਮਨੁੱਖਤਾ ਨੂੰ ਮਿਥਿਆ ਸਵਰਗ ਦੇ ਲਾਰੇ ਲਾ ਕੇ ਲੁੱਟੀ ਜਾ ਰਹੇ ਸਨ। ਬਾਣੀਕਾਰਾਂ ਨੇ ਕਾਲਪਨਿਕ ਸਵਰਗ ਦੇ ਥੋਥੇ ਖ਼ਿਆਲ ਨੂੰ ਰੱਦ ਕਰਦਿਆਂ ਸਵਰਗ ਪਿੱਛੇ ਭਟਕਦੀ ਮਨੁੱਖਤਾ ਨੂੰ ਇਹ ਦ੍ਰਿੜਾਉਣ ਦਾ ਯਤਨ ਕੀਤਾ ਕਿ ਮਨੁੱਖ ਦਾ ਕਰਤੱਵ ਕਾਲਪਨਿਕ ਸਵਰਗ ਦੀ ਭਾਲ ਨਹੀਂ ਸਗੋਂ ਪ੍ਰਭੂ ਨਾਲ ਪੁਨਰ ਮਿਲਨ ਹੈ। ਇਹ ਦੁਰਲੱਭ ਪੁਨਰ ਮਿਲਨ ਸਤਸੰਗਤ ਵਿੱਚ ਬੈਠ ਕੇ ਨਾਮ-ਸਿਮਰਨ ਨਾਲ ਹੀ ਹੋ ਸਕਦਾ ਹੈ। ਅਤੇ ਜਦ ਤੀਕ ਮਨੁੱਖ ਖ਼ਿਆਲੀ ਸਵਰਗ ਦੀ ਉਮੀਦ ਕਰਦਾ ਰਹੇ ਗਾ ਤਦ ਤਕ ਪ੍ਰਭੂ ਨਾਲ ਉਸ ਦਾ ਮੇਲ ਨਹੀਂ ਹੋ ਸਕਦਾ:- ਜਬ ਲਗੁ ਮਨਿ ਬੈਕੁੰਠ ਕੀ ਆਸ॥ ਤਬ ਲਗੁ ਹੋਇ ਨਹੀ ਚਰਨ ਨਿਵਾਸੁ॥
ਕਹੁ ਕਬੀਰ ਇਹ ਕਹੀਐ ਕਾਹਿ॥ ਸਾਧਸੰਗਤਿ ਬੈਕੁੰਠੇ ਆਹਿ॥ ਗਉੜੀ ਕਬੀਰ ਜੀ
ਕਹਿ ਕਬੀਰ ਅਬ ਕਹੀਐ ਕਾਹਿ॥ ਸਾਧ ਸੰਗਤਿ ਬੈਕੁਠੈ ਆਹਿ॥ ਭੈਰਉ ਕਬੀਰ ਜੀ
ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ॥ ਮਾਝ ਮ: ੪
…ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ॥ ਸੂਹੀ ਮ: ੫
(ਬੈਕੁੰਠੁ: ਰੱਬ ਦੇ ਰਹਿਣ ਦਾ ਸਥਾਨ, ਸਵਰਗ, ਬਹਿਸ਼ਤ, ਫ਼ਰਦੌਸ, ਉਹ ਸਥਾਨ ਜਿੱਥੇ ਆਤਮ-ਆਨੰਦ ਮਿਲਦਾ ਹੋਵੇ)।
ਉੱਤਮ ਸੰਗਤ ਦੀ ਮਹਿਮਾ ਤੇ ਸੱਚੀ ਸੰਗਤ ਵਿੱਚ ਮਿਲ ਬੈਠਕੇ ਕੁਦਰਤ ਦੇ ਕਾਦਿਰ ਦੇ ਦੈਵੀ ਗੁਣਾਂ ਦੀ ਵਿਚਾਰ ਕਰਨ ਦੇ ਕੀਮੀਆਈ ਅਸਰਾਂ ਨੂੰ ਮੁਖ ਰਖਦਿਆਂ ਗੁਰਬਾਣੀ ਵਿੱਚ ਸੰਗਤ ਦੀ ਤੁਲਨਾ ਪਾਰਸ ਅਤੇ ਚੰਦਨ ਨਾਲ ਕੀਤੀ ਗਈ ਹੈ। ਜਿਵੇਂ ਪਾਰਸ ਦੀ ਛੁਹ ਨਾਲ ਨਿਗੁਣੀਆਂ ਕੱਚੀਆਂ ਧਾਤਾਂ ਵੱਡਮੁੱਲੀਆਂ ਬਣ ਜਾਂਦੀਆਂ ਹਨ ਤੇ ਸੜਿਆ-ਗਲਿਆ ਜੰਗਾਲਿਆ ਲੋਹਾ ਸੋਨੇ ਜਿਹਾ ਕੀਮਤੀ ਬਣ ਜਾਂਦਾ ਹੈ; ਅਤੇ ਚੰਦਨ ਦੇ ਨੇੜੇ ਉੱਗੇ ਨਿਗੁਣੇ ਝਾੜ-ਬੂਟੇ ਵੀ ਚੰਦਨ ਦੀ ਤਰ੍ਹਾਂ ਸੁਗੰਧਿਤ ਹੋ ਜਾਂਦੇ ਹਨ, ਉਸੇ ਤਰ੍ਹਾਂ ਸਤਸੰਗਤ ਕਰਨ ਨਾਲ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ ਤੇ ਪਤਿਤ ਮਨ ਪਵਿੱਤਰ ਹੋ ਜਾਂਦੇ ਹਨ। ਇਸ ਫ਼ਲਸਫ਼ਾਨਾਂ ਭੇਦ ਨੂੰ ਪ੍ਰਗਟ ਕਰਦੀਆਂ ਗੁਰਬਾਣੀ ਦੀਆਂ ਕੁੱਝ ਤੁਕਾਂ:-
ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ॥ ਗੂਜਰੀ ਅ: ਮ: ੧
ਸਤਿ ਸੰਗਤਿ ਮਿਲਿ ਬਿਬੇਕ ਬੁਧਿ ਹੋਈ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ॥ ਆਸਾ ਕਬੀਰ ਜੀ
ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧਾਰਦੇ॥ ਕਾਨੜਾ ਮ: ੪
(ਮਨੂਰ: ਲੋਹੇ ਦਾ ਖੋਟ, ਜੰਗਾਲ)।
ਹਰਿ ਗੁਨ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗਿ ਸਖੇ॥
ਜਿਉ ਚੰਦਨ ਸੰਗਿ ਬਸੈ ਨਿੰਮੁ ਬਿਰਖਾ ਗੁਨ ਚੰਦਨ ਕੇ ਬਸਖੇ॥ ਨਟ ਨਾਰਾਇਨ ਮ: ੪
{ਸਖੇ: ਸਾਥੀ ਸਤਸੰਗੀ। ਬਸਖੇ: ਪ੍ਰਵੇਸ਼ ਕਰ ਗਏ, ਗ੍ਰਹਿਣ ਹੋ ਗਏ, (ਹਿਰਦੇ ਵਿੱਚ) ਵੱਸ ਗਏ।}
ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ॥ ਗੌਂਡ ਮ: ੪
(ਹਿਰਡੁ: ਅਰਿੰਡ, ਹਿੰਡੋਲਾ। ਬਪੁੜਾ: ਬੇਚਾਰਾ।)
ਪਾਠਕ ਸੱਜਨੋਂ! ਇਹ ਬੜਾ ਦੁਖਦਾਇਕ ਸੱਚ ਹੈ ਕਿ ਅੱਜ ਦੇਸ-ਬਿਦੇਸ ਦੇ ਲਗ ਪਗ ਸਾਰੇ ਗੁਰੂਦਵਾਰਿਆਂ ਦੀ ਸੰਗਤ ਵਿੱਚ ਉਪਰ ਵਿਚਾਰੀ ਗਈ ਸੱਚੀ ਸੰਗਤ ਵਾਲੇ ਗੁਣ ਨਜ਼ਰ ਨਹੀਂ ਆਉਂਦੇ! ਅੱਜ ਦੇ ਗੁਰੂਦਵਾਰਿਆਂ ਦੀਆਂ ਸੰਗਤਾਂ ਵਿੱਚ, ਨਾਮ-ਅੰਮ੍ਰਿਤ ਬਿਲੋਣ ਦੀ ਬਜਾਏ, ਖਾਰਾ ਪਾਣੀ (ਦਿਖਾਵੇ ਦੇ ਲੋਕਾਚਾਰੀ ਖਲਜਗਣ ਤੇ ਕਰਮਕਾਂਡ ਵਗੈਰਾ) ਰਿੜਕਿਆ ਜਾਂਦਾ ਹੈ! ਅਬੋਧ ਸਿੱਖਾਂ-ਸੇਵਕਾਂ ਦੇ ਮਨਾਂ ਵਿੱਚ ਪ੍ਰਭੂ ਪ੍ਰਤਿ ਵਿਸ਼ਵਾਸ ਦੀ ਬਜਾਏ ਕਪਟੀ ਕਰਮਕਾਂਡਾਂ ਤੇ ਦਿਖਾਵੇ ਦੇ ਆਡੰਬਰਾਂ ਵਿੱਚ ਅਟੁੱਟ ਵਿਸ਼ਵਾਸ ਪੈਦਾ ਕਰ ਦਿੱਤਾ ਗਿਆ ਹੈ। ਗੁਰਮਤਿ/ਗੁਰਸਿੱਖੀ ਦਾ ਆਧਾਰ ਬਿਬੇਕ ਅਤੇ ਬਿਬੇਕ ਉੱਤੇ ਆਧਾਰਿਤ ਅਧਿਆਤਮ ਗਿਆਨ ਹੈ। ਪਰੰਤੂ ਅੱਜ ਦਾ ਅੰਧਵਿਸ਼ਵਾਸੀ ਸਿੱਖ ਬਿਬੇਕ ਅਤੇ ਗਿਆਨ ਦਾ ਕੱਟੜ ਦੁਸ਼ਮਨ ਬਣਾ ਦਿੱਤਾ ਗਿਆ ਹੈ। ਦੁਸ਼ਟ-ਮੰਡਲੀਆਂ (ਪ੍ਰਬੰਧਕ ਤੇ ਪੁਜਾਰੀ ਲਾਣਾ ਆਦਿ) ਵੱਲੋਂ, ਮਾਇਆ ਠੱਗਣ ਵਾਸਤੇ ਕੀਤੇ/ਕਰਵਾਏ ਜਾਂਦੇ ਦਿਖਾਵੇ ਦੇ ਆਡੰਬਰਾਂ ਅਤੇ ਧਰਮ-ਕਰਮਾਂ ਦੇ ਧੂਆਂਧਾਰ ਮਾਹੌਲ ਵਿੱਚ ਬਿਬੇਕ, ਤਰਕ ਤੇ ਗਿਆਨ ਕਿਤੇ ਦਿਖਾਈ ਹੀ ਨਹੀਂ ਦਿੰਦੇ।
ਗੁਰੂਦਵਾਰਿਆਂ ਵਿੱਚ ਜਥੇਦਾਰ, ਗ੍ਰੰਥੀ, ਰਾਗੀ, ਇੱਥੋਂ ਤਕ ਕਿ ਕਹਿੰਦੇ-ਕਹਾਉਂਦੇ ਵਿਚਾਰਕ ਤੇ ਪ੍ਰਚਾਰਕ ਵੀ ਗੁਰੂ (ਗ੍ਰੰਥ) ਦੀ ਹਜ਼ੂਰੀ ਵਿੱਚ ਗੁਰਬਾਣੀ-ਗਿਆਨ ਨੂੰ ਨਜ਼ਰਅੰਦਾਜ਼ ਕਰਕੇ ਮਨਮੱਤੀਆਂ ਦੁਆਰਾ ਲਿਖੇ ਗਏ ਕੂੜ ਗ੍ਰੰਥਾਂ ਅਤੇ ਉਨ੍ਹਾਂ ਵਿੱਚਲੀ ਮਨਮਤਿ ਦਾ ਸਮਰਥਨ ਤੇ ਪ੍ਰਚਾਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਇਨ੍ਹਾਂ ਕਪਟੀਆਂ ਨੂੰ ਅਨੈਤਿਕ ਸਮਰਥਨ ਤੇ ਹਲਾਸ਼ੇਰੀ ਦੇਣ ਵਾਲੇ ਸਿੱਖਾਂ ਦੇ ਸਵਾਰਥੀ ਅਕਾਲੀ ਲੀਡਰ ਤੇ ਪ੍ਰਬੰਧਕਾਂ ਹੀ ਹਨ! ਮੰਦਰਾਂ ਵਿੱਚ ਨਿਰਜਿੰਦ ਸਥੂਲ ਮੂਰਤੀਆਂ ਦੀ ਹੁੰਦੀ ਪੂਜਾ-ਅਰਚਨਾ ਦੀ ਤਰਜ਼ `ਤੇ ਗੁਰੂਦਵਾਰਿਆਂ ਵਿੱਚ ਗਿਆਨ-ਗੁਰੂ (ਗੁਰੂ ਗ੍ਰੰਥ) ਨੂੰ ਮੂਰਤੀ ਮੰਨ ਕੇ ਉਸ ਦੀ ਕਰਮਕਾਂਡੀ ਪੂਜਾ ਕੀਤੀ/ਕਰਵਾਈ ਜਾ ਰਹੀ ਹੈ। ……
ਉਕਤ ਕਾਰਣਾਂ ਕਰਕੇ ਅੱਜ ਦੇ ਗੁਰੂਦਵਾਰਿਆਂ ਵਿੱਚ, ਗੁਰੂਆਂ ਦੁਆਰਾ ਸਥਾਪਿਤ "ਚਟਸਾਲ਼" ਤੇ "ਧਰਮਸਾਲ" ਵਾਲੀ "ਭਗਵਤ ਭੀਰ" (ਸੱਚੀ ਸੰਗਤ) ਦੀ ਬਜਾਏ, ਸਿਰਫ਼ ਅਗਿਆਨੀ ਅੰਧਵਿਸ਼ਵਾਸੀਆਂ ਦੀ ਭੀੜ ਹੀ ਦਿਖਾਈ ਦਿੰਦੀ ਹੈ!
ਗੁਰੂਦਵਾਰਿਆਂ ਵਿੱਚ ਸੰਗਤ ਸਾਹਮਨੇ ਗੁਰਬਾਣੀ ਦੀ ਸੱਚੀ ਗੱਲ ਕਰਨ `ਤੇ ਮਾਇਆਦਾਸ ਧੂਤੇ ਪ੍ਰਬੰਧਕਾਂ ਵੱਲੋਂ ਸਖ਼ਤ ਮਨਾਹੀ ਹੈ। ਜੇ ਕੁੱਝ ਸੁਹਿਰਦ ਸੇਵਕ ਨਾਮ-ਚਰਚਾ ਕਰਨ ਵਾਸਤੇ ਕਿਰਾਏ ਦੇ ਸਥਾਨ `ਤੇ ਗੁਰਮਤਿ-ਗਿਆਨ ਦੀ ਗੱਲ ਕਰਨ ਦਾ ਉਪਰਾਲਾ ਕਰਦੇ ਹਨ ਤਾਂ ਉਥੇ ਵੀ ਚੰਡਾਲ-ਚਉਕੜੀਆਂ ਖਲਲ ਪਾਉਣ ਪਹੁੰਚ ਜਾਂਦੀਆਂ ਹਨ! ਇਸ ਦੁਖਦਾਈ ਸੱਚ ਦੀਆਂ ਖ਼ਬਰਾਂ ਹਰ ਰੋਜ਼ ਪੜ੍ਹਣ ਨੂੰ ਮਿਲਦੀਆਂ ਹਨ।
ਉਪਰੋਕਤ ਕਾਰਿਆਂ ਦਾ ਕਾਰਣ ਇਹ ਹੈ ਕਿ ਲ਼ਗ ਪਗ ਹਰ ਗੁਰੂਦਵਾਦੇ ਉੱਤੇ ਮਾਇਆਧਾਰੀ ਦੁਸ਼ਟ-ਮੰਡਲੀਆਂ ਦਾ ਕਬਜ਼ਾ ਹੈ। ਗੁਰੂਆਂ ਦੁਆਰਾ ਦੁਰਕਾਰੇ ਗਏ ਮਾਇਆਧਾਰੀ ਅੰਨ੍ਹੇ-ਬੋਲੇ ਮਲਿਕ ਭਾਗੋਆਂ ਦੀਆਂ ਇਨ੍ਹਾਂ ਮੰਡਲੀਆਂ ਨੇ ਗੁਰੂਦਵਾਰਿਆਂ ਵਿੱਚ ਆਪਣੀ ਪੈਂਠ ਤੇ ਗੋਲਕਾਂ ਉੱਤੇ ਕਬਜ਼ਾ ਜਮਾਈ ਰੱਖਣ ਵਾਸਤੇ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ। ਦਹਿਸ਼ਤ ਵਾਲੇ ਡਰਾਉਣੇ ਮਾਹੌਲ ਕਾਰਣ ਸੰਗਤਾਂ ਭੇਡਾਂ ਬਣ ਕੇ ਰਹਿ ਗਈਆਂ ਹਨ!
ਗਿਣੇ-ਚੁਣੇ ਰਹਿ ਗਏ ਸੱਚੇ ਸੁਹਿਰਦ ਗੁਰਸਿੱਖਾਂ ਤੇ ਵਿਚਾਰਕਾਂ ਦੀਆਂ ਪੱਗਾਂ ਉਛਾਲੀਆਂ ਜਾਂਦੀਆਂ ਹਨ, ਸਿਰ ਪਾੜੇ ਜਾਂਦੇ ਹਨ, ਗੁਰਮੁਖੀ ਕਹੇ ਜਾਂਦੇ ਦਾੜ੍ਹੇ ਪੁੱਟੇ ਜਾਂਦੇ ਹਨ, ਗਾਲ੍ਹਾਂ ਬਕੀਆਂ ਜਾਂਦੀਆਂ ਹਨ, ਇੱਥੋਂ ਤਕ ਕਿ ਗੁਰੂ (ਗ੍ਰੰਥ) ਦੇ ਸਾਹਮਣੇ ਨਿਸ਼ਠੁਰਤਾ ਨਾਲ ਕਤਲ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਜਾਂਦਾ।
ਲਗ ਪਗ ਹਰ ਗੁਰੂਦਵਾਰੇ ਵਿੱਚ ਹਰਿਨਾਮ-ਚਰਚਾ ਤੇ ਹਰਿ-ਦਰਸਨਾਂ ਦੀ ਬਜਾਏ ਮਾਈ ਮਾਇਆ ਤੇ ਇਸ ਦੀ ਪਲੇਠੀ ਧੀ ਹਉਮੈ ਦਾ ਤਾਂਡਵ ਨਾਚ ਦੇਖਣ ਨੂੰ ਮਿਲਦਾ ਹੈ। ਅਜਿਹੇ ਡਰਾਉਣੇ ਤੇ ਅਣਸੁਖਾਵੇਂ ਮਾਹੌਲ ਕਾਰਣ, ਆਤਮਾ ਦੀ ਸ਼ਾਂਤੀ ਲਈ ਗੁਰੂਦਵਾਰੇ ਗਏ ਸ਼੍ਰੱਧਾਲੂ, ਮਨ ਦਾ ਸਕੂਨ ਗਵਾ ਕੇ ਜਾਂਦੇ ਹਨ!
ਪ੍ਰਸਿੱਧ ਕਹਾਵਤ: ਜੈਸੀ ਸੰਗਤ, ਤੈਸੀ ਰੰਗਤ, ਅੱਜ ਦੇ ਸਿੱਖਾਂ ਉੱਤੇ ਪੂਰੀ ਤਰ੍ਹਾਂ ਢੁਕਦੀ ਹੈ। ਸਿੱਖਾਂ-ਸੇਵਕਾਂ ਦੇ ਕਿਰਦਾਰ ਵਿੱਚੋਂ ਸਦਗੁਣਾਂ ਦੇ ਲੋਪ ਹੋਣ ਤੇ ਵਿਕਾਰੀ ਲੱਛਣਾਂ ਦੇ ਉਜਾਗਰ ਹੋਣ ਦਾ ਕਾਰਣ ਨਾਮ-ਵਿਹੂਣੀ ਸੰਗਤ ਦੀ ਰੰਗਤ ਹੀ ਹੈ। ਕਬੀਰ ਜੀ ਦਾ ਅਨਮੋਲ ਕਥਨ ਹੈ:
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹਿ ਦਿਸ ਜਾਇ॥
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥ ਸਲੋਕ ਕਬੀਰ ਜੀ
ਗੁਰਇੰਦਰ ਸਿੰਘ ਪਾਲ
ਮਾਰਚ 26, 2017.

 ਧੰਨਵਾਦ ਸਹਿਤ
ਸਰੋਤ

http://www.sikhmarg.com/2017/0326-sangat.html
.
Share:

ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥ (ਗੁਰਬਾਣੀ ਵਿਚਾਰ ਲੇਖ)

ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥

ਵਾਇਸ ਪ੍ਰਿੰ. ਹਰਭਜਨ ਸਿੰਘ-94170-20961 

ਪਿੰਗੁਲ ਪਰਬਤ ਪਾਰਿ ਪਰੇ, ਖਲ ਚਤੁਰ ਬਕੀਤਾ॥
ਅੰਧੁਲੇ ਤ੍ਰਿਭਵਣ ਸੂਝਿਆ, ਗੁਰ ਭੇਟਿ ਪੁਨੀਤਾ॥੧॥

ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ॥
ਮੈਲੁ ਖੋਈ ਕੋਟਿ ਅਘ ਹਰੇ, ਨਿਰਮਲ ਭਏ ਚੀਤਾ॥੧॥ ਰਹਾਉ॥

ਐਸੀ ਭਗਤਿ ਗੋਵਿੰਦ ਕੀ, ਕੀਟਿ ਹਸਤੀ ਜੀਤਾ॥
ਜੋ ਜੋ ਕੀਨੋ ਆਪਨੋ, ਤਿਸੁ ਅਭੈ ਦਾਨੁ ਦੀਤਾ ॥੨॥

ਸਿੰਘੁ ਬਿਲਾਈ ਹੋਇ ਗਇਓ, ਤ੍ਰਿਣੁ ਮੇਰੁ ਦਿਖੀਤਾ॥
ਸ੍ਰਮੁ ਕਰਤੇ ਦਮ ਆਢ ਕਉ, ਤੇ ਗਨੀ ਧਨੀਤਾ॥੩॥

ਕਵਨ ਵਡਾਈ ਕਹਿ ਸਕਉ, ਬੇਅੰਤ ਗੁਨੀਤਾ॥
ਕਰਿ ਕਿਰਪਾ ਮੋਹਿ ਨਾਮੁ ਦੇਹੁ, ਨਾਨਕ ! ਦਰ ਸਰੀਤਾ॥੪॥

 ਵੀਚਾਰ ਅਧੀਨ ਅਮ੍ਰਿਤਮਈ ਬਚਨ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਬਿਲਾਬਲ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 809 ਅਤੇ 810 ’ਤੇ ਅੰਕਿਤ ਹਨ। ਇਹਨਾ ਅਨਮੋਲ ਬਚਨਾ ਰਾਹੀਂ ਗੁਰਦੇਵ ਪਿਤਾ ਜੀ ਕਿਸੇ ਜਗਿਆਸੂ ਦੇ ਪੁੱਛਣ ’ਤੇ ਕਿ ਗੁਰੂ ਦੀ ਸੰਗਤ ਕਰਨ ਦਾ ਕੀ ਲਾਭ ਹੈ ? ਉਸ ਨੂੰ ਸੰਬੋਧਨ ਕਰਦੇ ਹੋਏ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਰਾਹੀਂ ਇਸ ਤਰ੍ਹਾਂ ਸਮਝਾਉਂਦੇ ਹੋਏ ਫ਼ੁਰਮਾ ਰਹੇ ਹਨ:- ‘‘ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ॥ ਮੈਲੁ ਖੋਈ ਕੋਟਿ ਅਘ ਹਰੇ, ਨਿਰਮਲ ਭਏ ਚੀਤਾ॥੧॥ ਰਹਾਉ॥’’ ਭਾਵ ਹੇ ਮੇਰੇ ਮਿਤਰ ! ਗੁਰੂ ਦੀ ਸੰਗਤ ਦੀ ਵਡਿਆਈ ਧਿਆਨ ਨਾਲ ਸੁਣ। ਜਿਹੜਾ ਵੀ ਮਨੁੱਖ ਨਿਤ ਗੁਰੂ ਦੀ ਸੰਗਤ ਵਿੱਚ ਬੈਠਦਾ ਹੈ। ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਉਸ ਦੇ ਕ੍ਰੋੜਾਂ ਪਾਪ ਨਾਸ਼ ਹੋ ਜਾਂਦੇ ਹਨ। ਗੁਰਬਾਣੀ ਵਿਚ ਸਤਿਗੁਰੂ ਜੀ ਨੂੰ ਅਨੇਕਾਂ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ। ਜਿਵੇਂ ਕਿ ਦਰਿਆ, ਸਰੋਵਰ, ਤੀਰਥ, ਪਾਰਸ, ਚੰਦਨ, ਆਦਿ। ਦਰਿਆ, ਸਰੋਵਰ ਅਤੇ ਤੀਰਥ ਇਹਨਾ ਦਾ ਸਬੰਧ ਪਾਣੀ ਨਾਲ ਹੈ। ਜਿਹੜਾ ਵੀ ਇਨਸਾਨ ( ਭਾਵੇਂ ਉਸ ਦਾ ਸਬੰਧ ਕਿਸੇ ਅਖੌਤੀ ਜਾਤਿ  ਜਾਂ ਧਰਮ ਨਾਲ ਹੋਵੇ) ਇਹਨਾ ਵਿੱਚ ਇਸ਼ਨਾਨ ਕਰੇਗਾ ਉਸ ਦੇ ਤਨ ਦੀ ਮੈਲ ਦੂਰ ਹੋ ਜਾਵੇਗੀ ਅਤੇ ਸਰੀਰ ਨੂੰ ਠੰਢਕ ਵੀ ਮਹਿਸ਼ੂਸ ਹੋਵੇਗੀ। ਦਰਿਆ ਜਾਂ ਸਰੋਵਰ ਕਦੇ ਵੀ ਇਹ ਨਹੀਂ ਪੁੱਛਣਗੇ ਕਿ ਤੇਰੀ ਜਾਤ ਕੀ ਹੈ ? ਜਾਂ ਤੇਰਾ ਧਰਮ ਕੀ ਹੈ ? ਠੀਕ ਇਸੇ ਤਰ੍ਹਾਂ ਪੂਰਾ ਸਤਿਗੁਰੂ ਦਰਿਆ ਸਰੂਪ ਹੈ, ਜੋ ਵੀ ਮਨ ਕਰ ਕੇ ਸਤਿਗੁਰੂ ਦੇ ਉਪਦੇਸ਼ ਰੂਪੀ ਬਾਣੀ ਵਿੱਚ ਚੁੱਭੀਆਂ ਮਾਰੇਗਾ/ਤਾਰੀਆਂ ਲਾਏਗਾ। ਉਸ ਦੇ ਮਨ ਦੀ ਮੈਲ ਕਿਵੇਂ ਦੂਰ ਨਹੀਂ ਹੋਵੇਗੀ ? ਲੋੜ ਤਾਂ ਬੱਸ ਇਹ ਹੈ ਕਿ ਸੱਚੇ ਦਿਲੋਂ ਗੁਰੂ ਦੀ ਸੰਗਤ ਕੀਤੀ ਜਾਏ। ਭਟ ਕਲ੍ਸਹਾਰ ਜੀ ਗੁਰੂ ਅੰਗਦ ਸਾਹਿਬ ਜੀ ਦੀ ਉਪਮਾ ਕਰਦੇ ਹੋਏ ਫ਼ੁਰਮਾ ਰਹੇ ਹਨ ਕਿ ‘‘ਗੁਰੁ ਨਵ ਨਿਧਿ ਦਰੀਆਉ, ਜਨਮ ਹਮ ਕਾਲਖ ਧੋਵੈ॥’’ ੧੩੯੨॥ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਕਥਨ ਹੈ:-‘ਮਾਨ ਸਰੋਵਰੁ ਸਤਿਗੁਰੂ, ਕਾਗਹੁ ਹੰਸ, ਜਲਹੁ ਦੁਧੁ ਪੀਣਾ। ਗੁਰ ਤੀਰਥੁ ਦਰੀਆਉ ਹੈ, ਪਸ਼ੂ ਪਰੇਤ ਕਰੈ ਪਰਬੀਣਾ।’ ਵਾਰ ੨੬/ਪ ੨੦॥ ਭਾਈ ਸਾਹਿਬ ਭਾਈ ਨੰਦ ਲਾਲ ਜੀ ਵੀ ਜਿੰਦਗੀ ਨਾਮਹ ਵਿੱਚ ਸਤਿਗੁਰੂ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਇਹਨਾ ਬਚਨਾ ਰਾਹੀਂ ਕਰ ਰਹੇ ਹਨ:-ਮੁਰਸ਼ਿਦੇ ਕਾਮਿਲ ਇਲਾਜੇ ਦਿਲ ਕੁਨਦ। ਕਾਮਿ ਦਿਲ ਅੰਦਰ, ਦਿਲਤ ਹਾਮਿਲ ਕੁਨਦ।’ ਭਾਵ ਕਿ ਪੂਰੇ ਸਤਿਗੁਰੂ ਮਨ ਦੇ ਵਿਕਾਰਾਂ ਦਾ ਇਲਾਜ ਕਰਦੇ ਹਨ। ਜੋ ਤੇਰੇ ਮਨ ਵਿੱਚ ਮੁਰਾਦ ਹੈ ਉਹ ਸਤਿਗੁਰੂ ਪੂਰੀ ਕਰਨਗੇ। ਜੇਕਰ ਸਰੀਰ ਕਰਕੇ ਕੋਈ ਸਤਿਗੁਰੂ ਦੇ ਨੇੜੇ ਹੈ ਪਰ ਸਤਿਗੁਰੂ ਦਾ ਹੁਕਮ ਮੰਨਣ ਤੋਂ ਇਨਕਾਰੀ ਹੈ। ਤਾਂ ਇਸ ਤਰ੍ਹਾਂ ਮਨ ਦੀ ਮੈਲ ਜਾਂ ਹੋਰ ਪਾਪ ਦੂਰ ਨਹੀਂ ਹੋ ਸਕਦੇ। ਜਿਵੇਂ ਕਿ ਗੁਰ ਇਤਿਹਾਸ ਵਿੱਚੋਂ ਪੜ੍ਹਨ, ਸੁਣਨ ਨੂੰ ਮਿਲਦਾ ਹੈ। ਬਾਬਾ ਰਾਮਰਾਏ ਜੀ ਗੁਰੂ ਹਰਿ ਰਾਏ ਜੀ ਦੇ ਵੱਡੇ ਸਪੁੱਤਰ ਸਨ। ਔਰੰਗਜ਼ੇਬ ਦੇ ਸੱਦੇ ’ਤੇ ਸਤਿਗੁਰੂ ਬਾਬਾ ਰਾਮਰਾਏ ਜੀ ਨੂੰ ਦਿੱਲੀ ਭੇਜਦੇ ਹਨ ਅਤੇ ਨਾਲ ਤਾਕੀਦ ਵੀ ਕਰਦੇ ਹਨ ਕਿ ਗੁਰੂ ਨੂੰ ਅੰਗ ਸੰਗ ਜਾਣਦਿਆਂ ਹੋਇਆਂ ਸੁਚੇਤ ਰਹਿਣਾ। ਪਰ ਰਾਮਰਾਏ ਜੀ ਔਰੰਗਜ਼ੇਬ ਦੀਆਂ ਗੱਲਾਂ ਵਿੱਚ ਆ ਗਏ। ਅਤੇ ਉਹਨਾ ਨੇ ਗੁਰਬਾਣੀ ਦੀ ਇੱਕ ਤੁਕ ਵੀ ਬਦਲ ਦਿੱਤੀ। ਸਤਿਗੁਰੂ ਜੀ ਨੂੰ ਜਦੋਂ ਪਤਾ ਲੱਗਾ ਤਾਂ ਉਹਨਾ ਰਾਮਰਾਏ ਨੂੰ ਮੂੰਹ ਲਾਉਣ ਤੋਂ ਇਨਕਾਰ ਕਰ ਦਿੱਤਾ। ਜਦੋਂ ਸਤਿਗੁਰੂ ਹਰਿਰਾਏ ਜੀ ਜੋਤਿ ਜੋਤ ਸਮਾਉਣ ਲੱਗੇ ਤਾਂ ਉਹਨਾ ਗੁਰਤਾ ਗੱਦੀ ਦੀ ਜਿੰਮੇਵਾਰੀ ਆਪਣੇ ਛੋਟੇ ਸਪੁੱਤਰ ਬਾਬਾ ਹਰਿ ਕ੍ਰਿਸ਼ਨ ਜੀ ਨੂੰ ਸਉਂਪ ਦਿੱਤੀ। ਜਿਹਨਾ ਦੀ ਉਮਰ ਉਸ ਸਮੇ ਕੇਵਲ ਸਾਡੇ ਪੰਜ ਸਾਲ ਦੀ ਸੀ। ਉਮਰ ਕਰਕੇ ਜਾਂ ਸਰੀਰ ਕਰਕੇ ਤਾਂ ਬਾਬਾ ਰਾਮਰਾਏ ਹੀ ਵੱਡੇ ਸਨ। ਪਰ ਗੁਰਮਤਿ ਅਨੁਸਾਰ ਵਡੱਪਣ ਦੇ ਹੱਕਦਾਰ ਗੁਰੂ ਹਰਿ ਕ੍ਰਿਸ਼ਨ ਜੀ ਹੀ ਬਣੇ। ਕਿਉਂਕਿ ਮਨ ਕਰਕੇ ਇਹ ਸਦੀਵ ਆਪਣੇ ਗੁਰਦੇਵ ਪਿਤਾ ਜੀ ਦੀ ਸੰਗਤ ਦਾ ਅਨੰਦ ਮਾਣਦੇ ਰਹਿੰਦੇ ਸਨ। ਬਾਅਦ ਵਿੱਚ ਜਿਸ ਜਿਸ ਨੇ  ਵੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਸੰਗਤ ਕੀਤੀ ਉਸ ਦਾ ਪਾਰ ਉਤਾਰਾ ਹੋਇਆ। ਭਾਈ ਸੰਤੋਖ ਸਿੰਘ ਜੀ ਵੀ ਨਾਨਕ ਪ੍ਰਕਾਸ਼ ਗ੍ਰੰਥ ਅੰਦਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਸਬੰਧ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ:-‘ਸੁੰਦਰ  ਬਦਨ, ਨਿਕਦਨ ਦੁਖ, ਸਦਨ  ਸੁਖਨਿ, ਗੁਨ ਭੂਰ। ਸ਼੍ਰੀ ਸਤਿਗੁਰ ਹਰਿ ਕ੍ਰਿਸ਼ਨ ਜੀ, ਜੈ ਜੈ ਮੰਗਲ ਮੂਰ।’ ਭਾਵ ਜਿਸ ਦਾ ਮੁੱਖ ਸੋਹਣਾ ਹੈ, ਦੁੱਖਾਂ ਨੂੰ ਕੱਟਣ ਵਾਲਾ ਹੈ, ਸੁੱਖਾਂ ਦਾ ਘਰ ਹੈ, ਜਿਹਨਾ ਵਿੱਚ ਗੁਣ ਬਹੁਤਾਤ ਵਿੱਚ ਹਨ, ਖ਼ੁਸ਼ੀਆਂ ਦੇ ਮੂਲ ਹਨ,  ਐਸੇ ਸਤਿਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਜੈ ਜੈਕਾਰ ਹੋਵੇ। ਐਸੇ ਸਤਿਗੁਰੂ ਜੀ ਦੀ ਸੰਗਤ ਵੀ ਅਪਰੰਪਰ ਹੈ। ਵੀਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਵਿੱਚ ਸਤਿਗੁਰੂ ਜੀ ਫ਼ਰਮਾ ਰਹੇ ਹਨ:-‘‘ਪਿੰਗੁਲ ਪਰਬਤ ਪਾਰਿ ਪਰੇ, ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ, ਗੁਰ ਭੇਟਿ ਪੁਨੀਤਾ॥੧॥’’ ਭਾਵ ਹੇ ਮਿਤਰ ! ਗੁਰੂ ਦਾ ਸੰਗ ਕਰਕੇ ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ। ਮਹਾਂ ਮੂਰਖ ਮਨੁੱਖ ਸਿਆਣੇ ਬਕਤਾ ਬਣ ਜਾਂਦੇ ਹਨ। ਅੰਨੇ ਮਨੁੱਖ ਨੂੰ ਤਿੰਨਾ ਭਵਨਾ ਦੀ ਸੋਝੀ ਪੈ ਜਾਂਦੀ ਹੈ।  ਸਹਸਕ੍ਰਿਤੀ ਸਲੋਕ ਨੰ.55 ਰਾਹੀਂ ਵੀ ਗੁਰੂ ਅਰਜੁਨ ਸਾਹਿਬ ਜੀ ਇਸ ਤਰ੍ਹਾਂ ਸਮਝਾ ਰਹੇ ਹਨ:-‘‘ਮਸਕੰ ਭਗਨੰਤ ਸੈਲੰ, ਕਰਦਮੰ ਤਰੰਤ ਪਪੀਲਕਹ॥ ਸਾਗਰੰ ਲੰਘੰਤਿ ਪਿੰਗੰ, ਤਮ ਪਰਗਾਸ ਅੰਧਕਹ॥ ਸਾਧ ਸੰਗੇਣਿ ਸਿਮਰੰਤਿ ਗੋਬਿੰਦ, ਸਰਣਿ ਨਾਨਕ ! ਹਰਿ ਹਰਿ ਹਰੇ॥’’ ੧੩੫੯॥ ਭਾਵ ਹੇ ਨਾਨਕ ! ਜੋ ਮਨੁੱਖ, ਗੁਰੂ ਸੰਗਤ ਦੀ ਰਾਹੀਂ ਪ੍ਰਮਾਤਮਾ ਦੀ ਓਟ ਲੈ ਕੇ ਉਸ ਦਾ ਸਿਮਰਨ ਕਰਦਾ ਹੈ। ਉਹ ਪਹਿਲਾਂ ਮੱਛਰ ਵਾਂਗ ਨਿਤਾਣਾ ਹੁੰਦਿਆਂ ਵੀ ਹੁਣ ਅਹੰਕਾਰ ਰੂਪੀ ਪਹਾੜ ਨੂੰ ਤੋੜ ਲੈਂਦਾ ਹੈ, ਪਹਿਲਾਂ ਕੀੜੀ ਵਾਂਗ ਕਮਜ਼ੋਰ ਹੁੰਦਿਆਂ ਵੀ ਹੁਣ ਮੋਹ ਰੂਪੀ ਚਿਕੜ ਤੋਂ ਤਰ ਜਾਂਦਾ ਹੈ, ਪਹਿਲਾਂ ਲੂਲ੍ੇ ਵਾਂਗ ਨਿਆਸਰਾ ਹੁੰਦਿਆਂ ਵੀ ਹੁਣ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਉਸ ਅੰਨੇ ਦਾ ਅਗਿਆਨਤਾ ਰੂਪ ਹਨੇਰਾ ਚਾਨਣ ਬਣ ਜਾਂਦਾ ਹੈ। ਗੁਰੂ ਦੇ ਸੰਗ ਵਿੱਚ ਰਹਿ ਕੇ ਜੋ ਹੋਰ ਤਬਦੀਲੀ ਹੁੰਦੀ ਹੈ ਉਸ ਬਾਰੇ ਸਤਿਗੁਰੂ ਜੀ ਸ਼ਬਦ ਦੇ ਦੂਸਰੇ ਅਤੇ ਤੀਸਰੇ ਪਦੇ ਰਾਹੀਂ ਫ਼ੁਰਮਾਨ ਕਰਦੇ ਹੋਏ ਸਮਝਾ ਰਹੇ ਹਨ:-ਐਸੀ ਭਗਤਿ ਗੋਵਿੰਦ ਕੀ, ਕੀਟਿ ਹਸਤੀ ਜੀਤਾ॥ ਜੋ ਜੋ ਕੀਨੋ ਆਪਨੋ, ਤਿਸੁ ਅਭੈ ਦਾਨੁ ਦੀਤਾ ॥੨॥ ਸਿੰਘੁ, ਬਿਲਾਈ ਹੋਇ ਗਇਓ, ਤ੍ਰਿਣੁ ਮੇਰੁ ਦਿਖੀਤਾ॥ ਸ੍ਰਮੁ ਕਰਤੇ ਦਮ ਆਢ ਕਉ, ਤੇ ਗਨੀ ਧਨੀਤਾ॥੩॥ ਭਾਵ ਹੇ ਮਿੱਤਰ ! ਗੁਰੂ ਦੀ ਸੰਗਤ ਵਿੱਚ ਆ ਕੇ ਕੀਤੀ ਹੋਈ ਪ੍ਰਭੂ ਦੀ ਭਗਤੀ ਅਸਚਰਜ ਤਾਕਤ ਰੱਖਦੀ ਹੈ। ਇਸ ਦੀ ਬਰਕਤ ਨਾਲ ਨਿਮਰਤਾ ਰੂਪੀ ਕੀੜੀ ਨੇ ਅਹੰਕਾਰ ਰੂਪੀ ਹਸਤੀ ਨੂੰ ਜਿੱਤ ਲਿਆ ਹੈ। ਜਿਸ ਜਿਸ ਮਨੁੱਖ ਨੂੰ ਅਕਾਲ ਪੁਰਖ ਨੇ ਆਪਣਾ ਬਣਾ ਲਿਆ, ਉਸ ਨੂੰ ਪ੍ਰਭੂ ਨੇ ਨਿਰਭੈਤਾ ਦਾ ਦਾਨ ਬਖ਼ਸ਼ ਦਿੱਤਾ। ਅਹੰਕਾਰ ਰੂਪੀ ਸ਼ੇਰ ਨਿਮਰਤਾ ਰੂਪੀ ਬਿੱਲੀ ਬਣ ਗਿਆ। ਗ਼ਰੀਬੀ ਸੁਭਾਵ ਰੂਪੀ ਤੀਲਾ ਵੱਡੀ ਤਾਕਤ (ਸੁਮੇਰ ਪਰਬਤ) ਦਿੱਸਣ ਲੱਗ ਪੈਂਦਾ ਹੈ।  ਜਿਹੜੇ ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ। ਉਹ ਧਨਾਢ ਬਣ ਜਾਂਦੇ ਹਨ ਭਾਵ ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ। ਆਸਾ ਰਾਗ ਵਿਚਲੇ ਸ਼ਬਦ ਦੀਆਂ ਉਚਾਰਨ ਕੀਤੀਆਂ ਹੋਈਆਂ ਗੁਰੂ ਅਰਜੁਨ ਸਾਹਿਬ ਜੀ ਦੀਆਂ ਇਹ ਪੰਕਤੀਆਂ ਵੀ ਜੀਵਨ ਤਬਦੀਲੀ ਸਬੰਧੀ ਇਸ ਤਰ੍ਹਾਂ ਕਹਿ ਰਹੀਆਂ ਹਨ:-‘‘ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖਿ ਡਰਾਈ ਰੇ॥ ਅਜ ਕੈ ਵਸਿ ਗੁਰਿ ਕੀਨੋ ਕੇਹਰਿ, ਕੂਕਰ ਤਿਨਹਿ ਲਗਾਈ ਰੇ॥’’ ਮ:੫/੩੮੧॥ ਭਾਵ ਹੇ ਭਾਈ ! ਜਿਸ ਮਨੁੱਖ ਨੂੰ ਗੁਰੂ ਜੀ ਨੇ ਨਾਮ ਅੰਮ੍ਰਿਤ ਪਿਲਾ ਦਿੱਤਾ ਉਸ ਦੀ ਸੰਤੋਖਹੀਣ ਬਿਰਤੀ ਰੂਪ ਬਿੱਲੀ ਹੁਣ ਹੋਰ ਕਿਸਮ ਦੀ ਸਿਖਿਆ ਲੈਂਦੀ ਹੈ।  ਉਹ ਪਦਾਰਥ ਰੂਪੀ ਚੂਹਾ ਵੇਖ ਡਰ ਜਾਂਦੀ ਹੈ। ਗੁਰੂ ਨੇ ਉਸ ਦੇ ਅਹੰਕਾਰ ਰੂਪ ਸ਼ੇਰ ਨੂੰ ਨਿਮਰਤਾ ਰੂਪੀ ਬਕਰੀ ਦੇ ਵੱਸ ਕਰ ਦਿੱਤਾ ਹੈ। ਉਸ ਦੇ ਤਮੋਗੁਣੀ ਇਦ੍ਰੇ ਰੂਪੀ ਕੁਤਿਆਂ ਨੂੰ ਸਤੋਗੁਣੀ (ਘਾਹ ਖਾਣ ਵਾਲੇ) ਪਾਸੇ ਲਾ ਦਿੱਤਾ ਹੈ। ਵੀਚਾਰ ਅਧੀਨ ਸ਼ਬਦ ਦੇ ਅਖੀਰਲੇ ਪਦੇ ਵਿੱਚ ਸਤਿਗੁਰੂ ਜੀ ਫ਼ੁਰਮਾ ਰਹੇ ਹਨ:-‘‘ਕਵਨ ਵਡਾਈ ਕਹਿ ਸਕਉ, ਬੇਅੰਤ ਗੁਨੀਤਾ॥ ਕਰਿ ਕਿਰਪਾ ਮੋਹਿ ਨਾਮੁ ਦੇਹੁ, ਨਾਨਕ ! ਦਰ ਸਰੀਤਾ॥’’ ਭਾਵ ਹੇ ਮਿੱਤਰ ! ਗੁਰੂ ਦੀ ਸੰਗਤ ਵਿੱਚੋਂ ਮਿਲਦੇ ਹਰਿ ਨਾਮ ਦੀ ਮੈ ਕਿਹੜੀ ਕਿਹੜੀ ਵਡਿਆਈ ਦੱਸਾਂ ? ਪ੍ਰਭੂ ਦਾ ਨਾਮ ਬੇਅੰਤ ਗੁਣਾ ਦਾ ਮਾਲਕ ਹੈ। ਹੇ ਨਾਨਕ ! ਅਰਦਾਸ ਕਰ ਅਤੇ ਆਖ ਕਿ ਹੇ ਪ੍ਰਭੂ ਜੀ ! ਮੈ ਤੁਹਾਡੇ ਦਰ ਦਾ ਗੁਲਾਮ ਹਾਂ। ਮਿਹਰ ਕਰੋ, ਮੈਨੂੰ ਆਪਣਾ ਨਾਮ ਬਖ਼ਸ਼ੋ।

ਧੰਨਵਾਦ ਸਹਿਤ

ਸਰੋਤ

https://gurparsad.com/mahima-sadhu-sang-ki-suno-mere-mita/

Share:

ਨਸ਼ੇ ਗੁਰਮਤਿ ਗੁਰਬਾਣੀ ਅਨੁਸਾਰ ਪੰਜਾਬੀ ਲੇਖ


ਨਸ਼ੇ , ਗੁਰਮਤਿ ਦੀ ਐਨਕ ਨਾਲ


ਸੁੱਤੇ ਹੋਏ ਦੋ ਤਰਾਂ ਦੇ ਹੁੰਦੇ ਹਨ ਇਕ ਉਹ ਜੋ ਸੱਚਮੁਚ ਹੀ ਸੁੱਤੇ ਹੁੰਦੇ ਹਨ ਅਤੇ ਦੂਸਰੇ ਉਹ ਜੋ ਸੁੱਤੇ ਨਹੀ ਹੁੰਦੇ ਬਲਕੇ ਉਹਨਾ ਘੇਸਲ (ਭਾਵ ਸੌਣ ਦਾ ਐਕਟਿੰਗ ਕਰ ਰਿਹੇ ਹੁੰਦੇ ਹਨ) ਮਾਰੀ ਹੁੰਦੀ ਹੈ। ਸੁੱਤੇ ਨੂੰ ਜਗਾਉਣਾਂ ਬਹੁਤ ਅਸਾਨ ਹੈ ਇਕ ਆਵਾਜ ਮਾਰੋ ਉਹ ਉਠ ਪਵੇਗਾ ਪਰ ਜਿਸ ਨੇ ਘੇਸਲ ਮਾਰੀ ਹੋਵੇ ਉਸਦੇ ਲਾਗੇ ਭਾਂਵੇ ਨਗਾਰਾ ਵਜਾ ਦੇਵੋ ਉਹ ਨਹੀ ਉਠੇਗਾ।
ਗੱਲ ਕੋਈ ਸਾਲ ਕੁ ਪਹਿਲਾਂ ਦੀ ਹੈ ਮੇਰੇ ਦੋਸਤ ਜਗਬੀਰ ਦਾ ਭਰਾ ਮੇਰੇ ਨਾਲ ਕੁਝ ਵਿਚਾਰਾਂ ਕਰਨ ਲਗਾ ਭਾਂਵੇ ਕਿ ਉਸਦੇ ਜਿਆਦਾਤਰ ਰਿਸ਼ਤੇਦਾਰ ਅਮ੍ਰਿਤਧਾਰੀ ਹਨ ਅਤੇ ਗੁਰਬਾਣੀ ਪੜਦੇ ਵੀ ਹਨ ਪਰ ਉਸਨੇ ਮੈਨੂ ਦਸਿਆ ਕਿ ਉਸਨੇ ਕਦੀ ਜਪੁਜੀ ਸਾਹਿਬ ਵੀ ਨਹੀ ਸੀ ਪੜਿਆ, ਪਰ ਉਹ ਗੁਰੂ ਗ੍ਰੰਥ ਸਾਹਿਬ ਤੇ ਅਥਾਹ ਭਰੋਸਾ ਰਖਦਾ ਹੈ। ਮੇਰੇ ਪੁਛਣ ਤੇ ਕਿ ਜੇ ਤੂੰ ਕਦੇ ਗੁਰਬਾਣੀ ਨੂੰ ਪੜਿਆ ਨਹੀ ਫਿਰ  ਭਰੋਸੇ ਤੋਂ ਤੇਰਾ ਕੀ ਮਤਲਬ ਹੈ ਤਾਂ ਉਸ ਕੋਲ ਕੋਈ ਢੁਕਵਾਂ ਜਵਾਬ ਨਹੀ ਸੀ। ਮੈਨੂੰ ਉਸਦੀ ਸ਼ਰਾਬ ਪੀਣ ਦੀ ਆਦਤ ਬਾਰੇ ਮੇਰੇ ਦੋਸਤ ਦੇ ਦੱਸਣ ਕਾਰਨ ਪਹਿਲਾਂ ਹੀ ਪਤਾ ਸੀ। ਮੈਂ ਉਸਨੂੰ ਕਿਹਾ ਕੇ ਜੇ ਗੁਰੂ ਤੇ ਭਰੋਸਾ ਕਰਦਾ ਹੈ ਤਾਂ ਸ਼ਰਾਬ ਕਿਓਂ ਨਹੀ ਛੱਡ ਦੇਂਦਾ ? ਉਸਨੇ ਜਲਦੀ ਨਾਲ ਜਵਾਬ ਦੇਂਦੇ ਹੋਏ ਕਿਹਾ ਗੁਰੂ ਗ੍ਰੰਥ ਸਾਹਿਬ ਵਿਚ ਕਿਥੇ ਲਿਖਿਆ ਸ਼ਰਾਬ ਨਹੀ ਪੀਣੀ ਚਾਹੀਦੀ ? ਮੇਰੇ ਕੋਲ ਮੋਕਾ ਹੋਣ ਕਾਰਨ ਮੈਂ ਜਲਦੀ ਨਾਲ ਆਪਣੇ ਲੈਪਟੋਪ ਦੀ ਮਦਦ ਨਾਲ ਉਸਨੂੰ ਕੁਝ ਪ੍ਰਮਾਣ ਦੇਖਾਏ। ਉਸਦੀ ਹੈਰਾਨੀ ਦੀ ਕੋਈ ਵਜਾ ਨਾ ਰਹੀ, ਗੁਰਬਾਣੀ ਦੇ ਪ੍ਰਮਾਣ ਸੁਣਦੇ ਹੀ ਉਸ ਨੂੰ ਜਿਵੇ ਯਕੀਨ ਹੋ ਗਿਆ ਹੋਵੇ। ਉਸਨੇ ਉਸੇ ਵੇਲੇ ਸ਼ਰਾਬ ਨੂ ਛੱਡਣ ਦਾ ਮਨ ਬਣਾਂ ਲਿਆ ਅਤੇ ਇਹ ਵੀ ਮਨ ਲਿਆ ਕੇ ਗੁਰਬਾਣੀ ਪੜਨੀ ਅਤੇ ਵਿਚਾਰਨੀ ਜਰੂਰੀ ਹੈ। ਹੁਣ ਉਸਨੂੰ ਸ਼ਰਾਬ ਛਡੀ ਲਗਭਗ ਇਕ ਸਾਲ ਬੀਤ ਚੁਕਾ ਹੈ ਜੋ ਇਨਸਾਨ ਪਹਿਲਾਂ ਪੰਜਾਬੀ ਪੜ੍ਹਨੀ ਵੀ ਨਹੀ ਜਾਣਦਾ ਸੀ ਹੁਣ ਜਪੁਜੀ ਸਾਹਿਬ ਦੇ ਕੁਝ ਅਰਥ ਵੀ ਕਰ ਲੈਂਦਾ ਹੈ।ਉਸ ਵਲ ਦੇਖ ਕੇ ਇਸ ਤਰਾਂ ਲਗਾ ਕਿ ਉਹ ਵਾਕਿਆ ਹੀ ਸੁੱਤਾ ਸੀ ਜੋ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਨਾਲ ਜਾਗ ਪਿਆ।
ਮੰਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਇਸ ਵਿਸ਼ੇ ਨੂੰ ਚੰਗੀ ਤਰਾਂ ਸਮਝ ਲਇਆ ਜਾਵੇ ਕਿਉਂਕਿ ਬਹੁਤ ਸਾਰੇ ਏਦਾਂ ਦੇ ਵੀਰ ਮਿਲ ਜਾਂਦੇ ਹਨ ਜੋ ਇਸ ਭੁਲੇਖੇ ਵਿੱਚ ਹਨ ਕੇ ਗੁਰਬਾਣੀ ਕਿਸੇ ਨਸ਼ੇ ਤੋਂ ਨਹੀ ਵਰਜਦੀ। ਜਿਸ ਸਮੇ ਗੁਰੂ ਜੀ ਨੇ ਬਾਣੀ ਦੀ ਰਚਨਾ ਕੀਤੀ ਉਸ ਸਮੇ ਸ਼ਰਾਬ ਦੀ ਜਗਾ ਪੰਜਾਬੀ ਵਿੱਚ ਮਦੁ ਸ਼ਬਦ ਦੀ ਹੀ ਵਦੇਰੇ ਕਰਕੇ ਵਰਤੋ ਹੁੰਦੀ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਬਾਬਤ ਜਿਕਰ ਹੈ:  
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥(ਪੰਨਾ ੫੫੩)
ਭਾਵ ਹੇ ਨਾਨਕ ਇਹ ਸ਼ਰਾਬ ਬਹੁਤ ਵਿਕਾਰਾ ਨੂ ਜਨਮ ਦਿੰਦੀ ਹੈ। ਇਸੇ ਵਿਚਾਰ ਨੂੰ ਖੋਲ ਕੇ ਸਮਜਾਉਂਦੇ ਹੋਏ ਭਗਤ ਕਬੀਰ ਜੀ ਲਿਖਦੇ ਹਨ:   
ਨਿਝਰ ਧਾਰ ਚੁਐ ਅਤਿ ਨਿਰਮਲ ਇਹ ਰਸ ਮਨੂਆ ਰਾਤੋ ਰੇ ॥(ਪੰਨਾ ੯੬੯)
ਕਹਿ ਕਬੀਰ ਸਗਲੇ ਮਦ ਛੂਛੇ ਇਹੈ ਮਹਾ ਰਸੁ ਸਾਚੋ ਰੇ ॥
ਭਾਵ ਹੁਣ ਮੇਰੇ ਅੰਦਰ ਪ੍ਰਮਾਤਮਾ ਦੇ ਨਾਮ ਦੇ ਨਿਰਮਲ ਚਛਮੇ ਦੀ ਧਾਰ ਪੈ ਰਹੀ ਹੈ ਅਤੇ ਮੇਰਾ ਮਨ ਉਸ ਵਿਚ ਰਤਿਆ ਗਿਆ ਹੈ, ਕਬੀਰ ਜੀ ਆਖਦੇ  ਹਨ ਕਿ ਸ਼ਰਾਬ ਆਦਿਕ ਹੋਰ ਸਾਰੇ ਨਸ਼ੇ ਫੋਕੇ ਹਨ, ਇਕ ਪ੍ਰਮਾਤਮਾ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਰਸ ਸਦਾ ਕਾਇਮ ਰਹਿਣ ਵਾਲਾ ਹੈ।
ਗੁਰੂ ਅਮਰਦਾਸ ਜੀ ਆਪਣੇ ਸਲੋਕਾਂ ਵਿਚ ਮਨੁਖਤਾ ਨੂੰ ਸ਼ਰਾਬ ਤੋਂ ਵਰਜਦਿਆਂ ਫੁਰਮਾਉਂਦੇ ਹਨ:   
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥(ਪੰਨਾ ੫੫੪)   
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥   
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥   
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥   
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥   
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥   
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥
ਭਾਵ ਮਨੁੱਖ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ ਜਿਸ ਵਿਚੋਂ ਹੋਰ ਆ ਕੇ ਪਿਆਲਾ ਭਰ ਲੈਂਦਾ ਹੈ, ਪਰ ਸ਼ਰਾਬ  ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਅਤੇ ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਪ੍ਰਮਾਤਮਾ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ, ਐਸੀ  ਚੰਦਰੀ ਸ਼ਰਾਬ, ਜਿਥੋਂ ਤਕ ਵੱਸ ਚੱਲੇ ਕਦੇ ਨਹੀਂ ਪੀਣੀ ਚਾਹੀਦੀ। ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ‘ਨਾਮ’-ਰੂਪ ਨਸ਼ਾ ਉਸ ਮਨੁੱਖ ਨੂੰ ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ। ਐਸਾ ਮਨੁੱਖ ਸਦਾ ਹੀ ਮਾਲਕ ਦੇ ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ ਭਾਵ, ਇੱਜ਼ਤ ਮਿਲਦੀ ਹੈ।
ਏਨਾ ਹੀ ਨਹੀਂ ਗੁਰਸਿਖਾਂ ਨੂੰ ਸ਼ਰਾਬ ਜਿਹੇ ਕੋਹੜ ਤੋਂ ਬਚਾਉਣ ਲਈ ਪਜਵੇਂ ਸਤਿਗੁਰੂ ਅਰਜਨ ਸਾਹਿਬ ਤਾਂ ਆਖ ਰਿਹੇ ਹਨ:
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥(ਪੰਨਾ ੩੯੯)
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥ 
ਭਾਵ ਹੇ ਸੰਤ ਜਨੋ ਜੋ ਲੋਕ ਮਤ ਨੂੰ ਦੂਰ ਕਰਨ ਵਾਲੀ ਸ਼ਰਾਬ ਦਾ ਸੇਵਨ ਕਰਦੇ ਹਨ ਉਹ ਵੇਸ਼ਵਾ ਦੇ ਪਤੀ ਦੇ ਸਮਾਨ ਹਨ ਅਤੇ ਜਿਹਨਾ ਲੋਕਾਂ ਨੇ ਪ੍ਰਮੇਸ਼ਰ ਦੇ ਨਾਮ ਦਾ ਨਸ਼ਾ ਕੀਤਾ ਹੋਇਆ ਹੈ, ਹੇ ਨਾਨਕ ਉਹ ਸਚ ਤੋਂ ਬਿਨਾ ਨਹੀ ਰਿਹ ਸਕਦੇ ਅਤੇ ਉਹੀ ਸਚੇ ਅਮਲੀ ਹਨ।
ਕੇਵਲ ਸ਼ਰਾਬ ਹੀ ਨਹੀ ਸਤਿਗੁਰੂ ਜੀ ਹੋਰ ਸਾਰੇ ਪ੍ਰਕਾਰ ਦੇ ਨਸ਼ਿਆਂ ਤੋਂ ਵਰਜਦੇ ਹੋਏ ਕਹਿਦੇ ਹਨ:
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥(ਪੰਨਾ ੭੨੬)
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥
ਭਾਵ ਹੇ ਮਨੁਖ ਤੂੰ ਇਕ ਪ੍ਰਮੇਸ਼ਰ ਨੂੰ ਛਡਕੇ ਪਾਨ,ਸੁਪਾਰੀ ਅਤੇ ਬੀੜੀਆਂ ਦੇ ਫੋਕੇ ਨਸ਼ਿਆਂ ਦਾ ਸੇਵਨ ਕਰਕੇ ਆਪਣੇ ਜੀਵਨ ਨੂੰ ਅਜਾਈ ਗਵਾ ਰਿਹਾ ਹੈ ਇਹਨਾ ਬੁਰਾਈਆਂ ਕਾਰਨ ਤੈਨੂੰ ਪੰਜ ਵਿਕਾਰ ਪਕੜ ਕੇ ਪਰੇਸ਼ਾਨ ਕਰ ਰਿਹੇ ਹਨ।
ਇਹਨਾ ਨਸ਼ਿਆਂ ਤੋਂ ਵਰਜਦੇ ਹੋਏ ਭਗਤ ਕਬੀਰ ਜੀ ਆਖਦੇ ਹਨ:
ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥(ਪੰਨਾ ੧੩੬੬)
ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥
ਭਾਵ ਹੇ ਕਬੀਰ ਜੇ ਕੋਈ ਮਨੁਖ ਸਾਫ਼ ਸੁਥਰੇ ਕਪੜੇ ਪਾਉਣ ਦੇ ਬਾਵਜੂਦ ਵੀ ਪਾਨ ਸੁਪਾਰੀ ਆਦਿਕ ਨਸ਼ਿਆਂ ਦਾ ਸੇਵਨ ਕਰਦਾ ਹੈ ਅਤੇ ਪ੍ਰਮੇਸ਼ਰ ਨੂੰ ਭੂਲ ਬੈਠਾ ਹੈ ਉਹ ਪੰਜ ਵਿਕਾਰਾਂ ਦੇ ਵਸ ਪੈ ਜਾਂਦਾ ਹੈ।
ਏਨਾ ਹੀ ਨਹੀ ਕਬੀਰ ਜੀ ਹੋਰ ਕਹਿਦੇ ਹਨ:
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥(ਪੰਨਾ ੧੩੭੭)
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥
ਕਬੀਰ ਜੀ ਆਖਦੇ ਹਨ ਜੇਕਰ ਕੋਈ ਵਿਅਕਤੀ ਭੰਗ,ਮਛੀ ਜਾਂ ਸ਼ਰਾਬ ਪੀਂਦਾ ਹੈ ਜੋ ਵਿਕਾਰਾਂ ਨੂੰ ਭੜਕਾਉਣ ਵਾਲੇ ਪਦਾਰਥ ਹਨ ਉਸ ਦੇ ਕੀਤੇ ਧਰਮ ਦੇ ਕਮ ਵੀ ਕਿਸੇ ਕਮ ਨਹੀ ਆ ਸਕਦੇ ਅਤੇ ਉਹ ਵਿਕਾਰਾਂ ਦੇ ਵਸ ਹੋ ਜਾਂਦਾ ਹੈ।
ਜਿਸ ਸਮੇ ਗੁਰੂ ਨਾਨਕ ਸਾਹਿਬ ਸੰਸਾਰ ਦੇ ਲੋਕਾ ਨੂੰ ਪ੍ਰਮੇਸ਼ਰ ਨਾਲ ਜੋੜਨ ਦਾ ਉਪਦੇਸ਼ ਦੇ ਰਿਹੇ ਸਨ,ਇਤਿਹਾਸ ਵਿਚ ਜਿਕਰ ਹੈ ਕੇ ਜੋਗੀਆਂ ਨੇ ਵੀ ਸਤਿਗੁਰਾਂ ਨੂੰ ਸ਼ਰਾਬ ਪੀਣ ਦੀ ਬੇਨਤੀ ਕੀਤੀ,ਪਰ ਸਤਿਗੁਰਾਂ ਨੇ ਕਿਹਾ ਇਹ ਸ਼ਰਾਬ ਉਹ ਨਹੀ ਹੈ ਜੋ ਪ੍ਰਮੇਸ਼ਰ ਦੇ ਨਾਲ ਜੋੜ ਦੇਵੇ ਅਤੇ ਉਹ ਸ਼ਰਾਬ ਹੋਰ ਹੈ।
ਸਤਿਗੁਰਾਂ ਦਾ ਆਸਾ ਰਾਗ ਵਿਚ ਉਚਾਰਿਆ ਸ਼ਬਦ ਇਸ ਘਟਨਾਂ ਦੀ ਪ੍ਰੋੜਤਾ ਕਰਦਾ ਹੈ ਜੋ ਕਿ ਇਹ ਹੈ:         
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥(ਪੰਨਾ ੩੬੦ )
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥   
ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥   
ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥    
ਭਾਵ ਹੇ ਜੋਗੀ! ਤੂੰ ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ ਅਤੇ ਪ੍ਰਭੂ-ਚਰਨਾਂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ ਇਹਨਾਂ ਵਿਚ ਰਲਾ ਦੇ ਅਤੇ ਸਰੀਰਕ ਮੋਹ ਨੂੰ ਸਾੜਕੇ ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿਚ ਪਿਆਰ ਜੋੜ-ਇਹ ਹੈ ਉਹ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ ਉਤੇ ਫੇਰਨਾ ਹੈ। ਇਸ ਸਾਰੇ ਮਿਲਵੇਂ ਰਸ ਵਿਚੋਂ ਅਟੱਲ ਆਤਮਕ ਜੀਵਨ-ਦਾਤਾ ਅੰਮ੍ਰਿਤ ਨਿਕਲੇਗਾ। ਹੇ  ਜੋਗੀ! ਤੁਸੀਂ ਸੁਰਤਿ ਨੂੰ ਟਿਕਾਣ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ ਅਤੇ  ਸੁਰਤਿ ਮੁੜ ਉੱਖੜ ਜਾਂਦੀ ਹੈ ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ ਅਤੇ ਸਿਮਰਨ ਦਾ ਆਨੰਦ ਮਾਣਦਾ ਹੈ ਅਤੇ ਸਿਮਰਨ ਦੀ ਬਰਕਤਿ ਨਾਲ ਅਡੋਲਤਾ ਦੇ ਹੁਲਾਰਿਆਂ ਵਿਚ ਟਿਕਿਆ ਰਹਿੰਦਾ ਹੈ,ਜਿਸ ਮਨੁਖ ਨੂੰ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਇਤਨੀ ਲਿਵ ਲਗਦੀ ਹੈ ਕਿ ਇਹ ਲਿਵ ਦਿਨ ਰਾਤ ਬਣੀ ਰਹਿੰਦੀ ਹੈ ਅਤੇ ਉਹ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ।
ਸਤਿਗੁਰੂ ਗ੍ਰੰਥ ਸਾਹਿਬ ਦੇ ਇਹ ਬਚਨ ਸੁਤੇ ਨੂੰ ਜਗਾਉਣ ਲਈ ਕਾਫੀ ਹਨ ਪਰ ਜਿਸ ਨੇ ਘੇਸਲ ਮਾਰੀ ਹੋਵੇ ਓਸ ਬਾਬਤ ਸਤਿਗੁਰੂ ਨਾਨਕ ਪਾਤਸ਼ਾ ਆਖਦੇ ਹਨ:
ਮਨਮੁਖੁ ਪਾਥਰੁ ਸੈਲੁ ਨ ਭੀਜੈ ॥(ਪੰਨਾ ੧੦੨੯)
ਕਰਣ ਪਲਾਵ ਕਰੇ ਬਹੁਤੇਰੇ ਨਰਕਿ ਸੁਰਗਿ ਅਵਤਾਰਾ ਹੇ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪੱਥਰ ਦਿਲ ਹੀ ਰਹਿੰਦਾ ਹੈ ਕਦੇ ਭਗਤੀ-ਭਾਵ ਵਿਚ ਨਹੀਂ ਭਿੱਜਦਾ। ਆਪਣੇ ਜੀਵਨ ਦਾ ਸਮਾ ਵਿਹਾ ਜਾਣ ਤੇ ਜੇ ਉਹ ਬਥੇਰੇ ਤਰਲੇ ਭੀ ਕਰੇ ਤਾਂ ਭੀ ਕਿਸੇ ਅਰਥ ਨਹੀਂ, ਉਹ ਕਦੇ ਨਰਕ ਵਿਚ ਕਦੇ ਸੁਰਗ ਵਿਚ ਜੰਮਦਾ ਹੀ ਰਹਿੰਦਾ ਹੈ ਭਾਵ,ਹਰ ਰੋਜ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਸੁਖ ਭੋਗਦਾ ਰਹਿੰਦਾ ਹੈ।
ਗੁਰੂ ਪੰਥ ਦਾ ਦਾਸ
ਗੁਰਿੰਦਰ ਸਿੰਘ 
ਫੋਨ +6141379921

ਧੰਨਵਾਦ ਸਹਿਤ
ਸਰੋਤ
https://www.singhsabhacanada.com/?p=82361
Share:

Latest Reviews

Powered by Blogger.

About me

Anything Submit Forum

Name

Email *

Message *

Search This Blog

Blog Archive

Popular Posts

Blog Archive

Blogger templates

captain_jack_sparrow___vectorHello, my name is Er Balvinder Singh .
Learn More →