ਕੁਦਰਤ (ਜਿੰਦਗੀ) ਜਾਂ ਪ੍ਰਦੂਸ਼ਨ (ਮੌਤ)
ਰੱਬ ਦੇ ਨਾਂ ਤੇ ਬੜੇ ਰੌਲੇ ਪਾਏ ਜਾਦੇ ਹਨ ਪਰ ਕੁਦਰਤ ਨੂੰ ਬਚਾਉਣ ਲਈ ਕੋਈ ਰੌਲਾ ਨਹੀ ਪੈਦਾ। ਹਾਲਾਤ ਬਹੁਤ ਜਿਆਦਾ ਗੰਭੀਰ ਹਨ। ਹਰ ਸਾਲ ਖੇਤੀਬਾੜੀ ਦੀ ਰਹਿੰਦ ਖੂੰਹਿਦ ਜਾਂ ਫਸਲਾਂ ਦੀ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਨਾਲ ਤਕਰੀਬਨ ਇੱਕ ਮਹੀਨੇ ਤੱਕ ਪੰਜਾਬ, ਹਰਿਆਣਾ, ਦਿੱਲੀ, ਯੂ.ਪੀ., ਤਕਰੀਬਨ ਸਾਰੇ ਉੱਤਰ ਭਾਰਤ ਜਹਿਰੀਲੇ ਧੂੰਏ ਨਾਲ ਵਾਤਾਵਰਨ ਬਹੁਤ ਖਰਾਬ ਹੋ ਜਾਦਾ ਹੈ। ਝੋਨੇ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਨਾ ਸਿਰਫ ਵਾਤਾਵਰਨ ਨੂੰ ਜਹਿਰੀਲਾ ਬਣਾਉਦੀ ਹੈ ਸਗੋ ਸਭ ਤੋ ਪਹਿਲਾ ਮਿੱਟੀ ਜਾਂ ਭੋਂ ਦਾ ਵੀ ਬਹੁਤ ਨੁਕਸਾਨ ਕਰਦੀ ਹੈ, ਬਹੁਤ ਸਾਰੇ ਜੀਵ ਜੰਤੂ ਮਰ ਜਾਦੇ ਹਨ, ਬਹੁਤ ਸਾਰੇ ਪਸੂ, ਪੰਛੀਆ ਲਈ ਖਤਰਨਾਕ ਸਾਬਿਤ ਹੁੰਦਾ ਹੈ। ਇਸਦੀ ਵਜਾ ਨਾਲ ਸੜਕਾ ਤੇ ਵੀ ਬਹੁਤ ਸਾਰੇ ਹਾਦਸੇ ਹੁੰਦੇ ਹਨ ਤੇ ਜਾਨੀ ਨੁਕਸਾਨ ਵੀ ਹੰਦਾ ਹੈ ਨਾਲ ਹੀ ਬੱਚਿਆ, ਬਜੁਰਗਾ ਤੇ ਆਮ ਲੋਕਾ ਲਈ ਵੀ ਸਾਹ ਲੈਣ ਵਿੱਚ ਬਹੁਤ ਮੁਸਕਿਲ ਪੇਸ ਆਉਦੀ ਹੈ ਤੇ ਇਹ ਬਹੁਤ ਸਾਰੀਆ ਸਾਹ ਦੀਆ, ਅੱਖਾ ਦੀ ਬਿਮਾਰੀਆ, ਐਲਰਜੀ, ਦਿਲ ਦੀਆ ਬਿਮਾਰੀਆ ਦਾ ਕਾਰਨ ਬਣਦੀਆ ਹਨ।
ਇਸ ਧੂੰਏ ਵਿੱਚ ਬਹੁਤ ਸਾਰੇ ਜਹਿਰੀਲੇ ਤੱਤ ਤੇ ਕਾਰਬਨਡਾਇਕਸਾਇਡ, ਸਲਫਰਡਾਇਕਸਾਇਡ ਵਰਗੀਆ ਜਹਿਰੀਲੀਆ ਗੈਸਾਂ ਹੁੰਦੀਆ ਹਨ। ਇਹ ਜਹਿਰੀਲਾ ਮਿਸਰਨ ਦੇ ਤੱਤ ਜੋ ਕਿ ਬਹੁਤ ਬਾਰੀਕ ਹੁੰਦੇ ਹਨ ਵਾਲਾ ਤੋ ਵੀ ਬਰੀਕ, ਜੋ ਕਿ ਸਾਹ ਰਾਹੀ ਸਾਡੇ ਸਰੀਰ ਵਿੱਚ ਚੱਲੇ ਜਾਦੇ ਹਨ। ਜੋ ਕਿ ਬੱਚਿਆ, ਬਜੁਰਗਾ ਤੇ ਹਰ ਇਨਸਾਨ ਦੀ ਸਿਹਤ ਲਈ ਬਹੁਤ ਖਤਰਨਾਕ ਸਾਬਿਤ ਹੰਦਾ ਹੈ।
|
ਨਾਸਾ ਅਮੇਰਿਕਾ ਦੀਆ ਤਾਜਾ ਸੈਟੇਲਾਇਟ ਤਸਵੀਰਾ ਵੀ ਇਸ ਭਿਆਨਕ ਤੇ ਖਤਰਨਾਕ ਸਥਿਤੀ ਦੀ ਪੁਸ਼ਟੀ ਕਰਦੀਆ ਹਨ..
ਸੋ ਹੁਣ ਫੈਸਲਾ ਅਸੀ ਕਰਨਾ ਹੈ
ਕਿ ਕੁਦਰਤ (ਜਿੰਦਗੀ) ਜਾਂ ਪ੍ਰਦੂਸ਼ਨ (ਮੌਤ) ..
ਇੰਜ. ਬਲਵਿੰਦਰ ਸਿੰਘ
0 comments:
Post a Comment